ਕੈਲਗਰੀ-ਇਸ ਸਾਲ ਦੇ ਪਰੇਡ ਮਾਰਸ਼ਲ ਦੀ ਘੋਸ਼ਣਾ ਕਰਨਾ ਚੰਨ ਤੋਂ ਉੱਪਰ ਹੈ ਅਜਿਹਾ ਕੈਲਗਰੀ ਸਟੈਂਪੀਡ ਦਾ ਕਹਿਣਾ ਹੈ। ਜਾਣਕਾਰੀ ਮੁਤਾਬਕ ਕੈਲਗਰੀ ਸਟੈਂਪੀਡ ਨੇ ਐਲਾਨ ਕਰਦਿਆਂ ਕਿਹਾ ਕਿ ਕੈਲਗਰੀ ਵਿਚ ਨੌਂ ਦਿਨਾਂ ਦੇ ਤਿਉਹਾਰ ਦੀ ਸ਼ੁਰੂਆਤ ਕੈਨੇਡੀਅਨ ਪੁਲਾੜ ਏਜੰਸੀ ਦੇ ਪੁਲਾੜ ਯਾਤਰੀ ਜੇਰੇਮੀ ਹੈਨਸਨ ਦੁਆਰਾ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਹੈਨਸਨ ਅਰਟੇਮਿਸ 99 ਮਿਸ਼ਨ ਦੇ ਹਿੱਸੇ ਵਜੋਂ ਚੰਦਰਮਾ ਦੀ ਯਾਤਰਾ ਕਰਨ ਵਾਲਾ ਪਹਿਲਾ ਕੈਨੇਡੀਅਨ ਬਣਨ ਲਈ ਤਿਆਰ ਹੈ। ਇਸ ਮਿਸ਼ਨ ਤੋਂ ਮੰਗਲ ਗ੍ਰਹਿ ਸਮੇਤ ਪੁਲਾੜ ਦੀ ਡੂੰਘੀ ਖੋਜ ਲਈ ਰਾਹ ਪੱਧਰਾ ਕਰਨ ਦੀ ਉਮੀਦ ਹੈ। ਦੱਸ ਦਈਏ ਕਿ 2023 ਕੈਲਗਰੀ ਸਟੈਂਪੀਡ 7-16 ਜੁਲਾਈ ਤੱਕ ਚੱਲੇਗੀ।