Punjab

ਪੰਜਾਬ ਵਿੱਚ ਹੜ੍ਹ ਪ੍ਰਭਾਵਤ ਇਲਾਕਿਆਂ ’ਚ 168 ਰਾਹਤ ਕੈਂਪ ਸਰਗਰਮ

  • Punjabi Bulletin
  • Jul 17, 2023
ਪੰਜਾਬ ਵਿੱਚ ਹੜ੍ਹ ਪ੍ਰਭਾਵਤ ਇਲਾਕਿਆਂ ’ਚ 168 ਰਾਹਤ ਕੈਂਪ ਸਰਗਰਮ
  • 125 views

ਚੰਡੀਗੜ੍ਹ-ਪੰਜਾਬ ਵਿੱਚ ਹੜ੍ਹ ਆਉਣ ਕਾਰਨ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋ ਗਏ ਜਿਸ ਤੋਂ ਬਾਅਦ ਸੂਬੇ ਵਿਚ ਰਾਹਤ ਕਾਰਜਾਂ ਨੂੰ ਤੇਜ਼ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ 26250 ਵਿਅਕਤੀਆਂ ਨੂੰ ਹੜ੍ਹ ਪ੍ਰਭਾਵਤ ਇਲਾਕਿਆਂ ਵਿਚੋਂ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਜਾਣਕਾਰੀ ਮੁਤਾਬਕ ੱਤਪਟਿਆਲਾ ਵਿਚੋਂ 14296, ਰੂਪਨਗਰ ਵਿਚੋਂ 2200, ਮੋਗਾ ਵਿਚੋਂ 250, ਲੁਧਿਆਣਾ ਵਿਚੋਂ 300, ਮੁਹਾਲੀ ਵਿਚੋਂ 1400, ਐਸ.ਬੀ.ਐਸ. ਨਗਰ ਵਿਚੋਂ 200, ਫ਼ਤਿਹਗੜ੍ਹ ਸਾਹਿਬ ਵਿਚੋਂ 600, ਤਰਨਤਾਰਨ ਵਿਚੋਂ 241, ਜਲੰਧਰ ਵਿਚੋਂ 670, ਕਪੂਰਥਲਾ ਵਿਚੋਂ 380, ਫਿਰੋਜ਼ਪੁਰ ਵਿਚੋਂ 5400, ਸੰਗਰੂਰ ਵਿਚੋਂ 263, ਫਾਜ਼ਿਲਕਾ ਵਿਚੋਂ 17 ਅਤੇ ਮਾਨਸਾ ਜ਼ਿਲ੍ਹੇ ਦੇ 33 ਵਿਅਕਤੀਆਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਬਚਾ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਜ਼ਿਕਰਯੋਗ ਹੈ ਕਿ 17 ਜੁਲਾਈ ਨੂੰ ਸਵੇਰੇ 8 ਵਜੇ ਤੱਕ 1422 ਪਿੰਡ ਹੜ੍ਹ ਤੋਂ ਪ੍ਰਭਾਵਤ ਹੋਏ ਹਨ। ਸੂਬੇ ਵਿਚ ਕੁੱਲ 168 ਰਾਹਤ ਕੈਂਪ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 16 ਕੈਂਪ ਪਟਿਆਲਾ, 16 ਰੂਪਨਗਰ ਅਤੇ 7 ਮੋਗਾ ਵਿਚ ਚੱਲ ਰਹੇ ਹਨ। ਇਸੇ ਤਰ੍ਹਾਂ ਲੁਧਿਆਣਾ ਵਿਚ 3, ਮੁਹਾਲੀ ਵਿਚ 1, ਐਸ.ਬੀ.ਐਸ. ਨਗਰ ਵਿਚ 2, ਸੰਗਰੂਰ ਵਿਚ 27, ਫਿਰੋਜ਼ਪੁਰ ਵਿਚ 18, ਹੁਸ਼ਿਆਰਪੁਰ ਵਿਚ 3, ਤਰਨਤਾਰਨ ਵਿਚ 7, ਜਲੰਧਰ ਵਿਚ 38, ਕਪੂਰਥਲਾ ਵਿਚ 8, ਫਾਜ਼ਿਲਕਾ ਵਿਚ 2 ਅਤੇ ਮਾਨਸਾ ਵਿਖੇ 20 ਰਾਹਤ ਕੈਂਪ ਲਗਾਏ ਗਏ ਹਨ।  ਜ਼ਿਕਰਯੋਗ ਹੈ ਕਿ ਤਰਨਤਾਰਨ, ਫਿਰੋਜ਼ਪੁਰ, ਫ਼ਤਿਹਗੜ੍ਹ ਸਾਹਿਬ, ਫ਼ਰੀਦਕੋਟ, ਹੁਸ਼ਿਆਰਪੁਰ, ਰੂਪਨਗਰ, ਕਪੂਰਥਲਾ, ਪਟਿਆਲਾ, ਮੋਗਾ, ਲੁਧਿਆਣਾ, ਐਸ.ਏ.ਐਸ. ਨਗਰ, ਜਲੰਧਰ, ਸੰਗਰੂਰ, ਐਸ.ਬੀ.ਐਸ. ਨਗਰ, ਫਾਜ਼ਿਲਕਾ, ਗੁਰਦਾਸਪੁਰ, ਮਾਨਸਾ ਅਤੇ ਪਠਾਨਕੋਟ ਸਮੇਤ 18 ਜ਼ਿਲ੍ਹੇ ਹੜ੍ਹਾਂ ਤੋਂ ਪ੍ਰਭਾਵਤ ਹੋਏ ਹਨ। ਮਾਲ ਵਿਭਾਗ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਸੂਬੇ ਵਿਚ ਹੜ੍ਹਾਂ ਕਾਰਨ ਕੁੱਲ 35 ਲੋਕਾਂ ਦੀ ਜਾਨ ਗਈ ਹੈ ਅਤੇ 15 ਜ਼ਖ਼ਮੀ ਹੋਏ ਹਨ ਜਦਕਿ 3 ਅਜੇ ਵੀ ਲਾਪਤਾ ਹਨ।  


Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2024