Punjab

ਹੜ੍ਹ ਦੌਰਾਨ ਪੀ.ਆਰ.ਟੀ.ਸੀ ਦੇ ਮੁਲਾਜ਼ਮਾਂ ਦੀ ਮੌਤ 'ਤੇ ਪਰਿਵਾਰਾਂ ਨੂੰ ਲਿਖਤੀ ਰੂਪ 'ਚ ਸਹਾਇਤਾ ਦੇਣ ਦੇ ਬਾਵਜੂਦ ਭੱਜੀ ਮਨੇਜਮੈਂਟ

  • Punjabi Bulletin
  • Jul 21, 2023
ਹੜ੍ਹ ਦੌਰਾਨ ਪੀ.ਆਰ.ਟੀ.ਸੀ ਦੇ ਮੁਲਾਜ਼ਮਾਂ ਦੀ ਮੌਤ 'ਤੇ ਪਰਿਵਾਰਾਂ ਨੂੰ ਲਿਖਤੀ ਰੂਪ 'ਚ ਸਹਾਇਤਾ ਦੇਣ ਦੇ ਬਾਵਜੂਦ ਭੱਜੀ ਮਨੇਜਮੈਂਟ
  • 186 views

ਪਟਿਆਲਾ-ਹਿਮਾਚਲ ਵਿੱਚ ਆਏ ਹੜ੍ਹ ਦੌਰਾਨ ਪੰਜਾਬ ਦੀ ਪੀਆਰਟੀਸੀ ਬੱਸ ਦੇ ਦੋ ਮੁਲਾਜ਼ਮ ਡਰਾਇਵਰ ਸਤਿਗੁਰ ਸਿੰਘ ਅਤੇ ਕੰਡਕਟਰ ਜਗਸੀਰ ਦੀ ਮੌਤ ਹੋ ਗਈ ਸੀ। ਜਾਣਕਾਰੀ ਮੁਤਾਬਕ ਪਹਿਲਾਂ ਤਾਂ ਮਨੇਜਮੈਂਟ ਨੇ ਉਹਨਾਂ ਸਾਥੀਆਂ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ ਜਦੋਂ ਜੱਥੇਬੰਦੀ ਨੇ ਸਾਰੇ ਵਰਕਰਾਂ ਨਾਲ ਰਾਬਤਾ ਕਾਇਮ ਕੀਤਾ ਪਰ ਇਹਨਾਂ ਦੇ ਨਾਲ ਕੋਈ ਸੰਪਰਕ ਨਹੀਂ ਹੋਇਆ ਦੂਸਰੇ ਸਾਥੀਆਂ ਤੋਂ ਪਤਾ ਕੀਤਾ ਉਹਨਾਂ ਦਾ ਵੀ ਇਹਨਾਂ ਨਾਲ ਕੋਈ ਸੰਪਰਕ ਨਾ ਹੋਇਆ ਜੱਥੇਬੰਦੀ ਆਗੂਆਂ ਨੇ ਹਿਮਾਚਲ ਪ੍ਰਦੇਸ਼ ਦੇ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਤਾਂ ਹਿਮਾਚਲ ਪ੍ਰਦੇਸ਼ ਦੇ ਪ੍ਰਸ਼ਾਸਨ ਨੇ ਦੱਸਿਆ ਕਿ ਹਿਮਾਚਲ ਦੇ ਵਿੱਚ ਕੋਈ ਥਾਵਾਂ ’ਤੇ ਪਾਣੀ ਬਹੁਤ ਜ਼ਿਆਦਾ ਹੈ ਤੇ ਪਹਾੜ ਵੀ ਖਿਸਕ ਗਏ ਨੇ ਤੇ ਬਹੁਤ ਲੋਕ ਜਾਨ ਗੁਆ ਗਏ ਤੇ ਉਹਨਾਂ ਵੱਲੋਂ ਵੱਖ-ਵੱਖ ਤਸੀਵਰਾਂ ਸਾਂਝੀਆਂ ਕੀਤੀ ਜਦੋਂ ਡਰਾਇਵਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਪਰਿਵਾਰ ਅਤੇ ਮੈਨੇਜਮੈਂਟ ਨਾਲ ਰਾਬਤਾ ਕਾਇਮ ਕੀਤਾ ਗਿਆ ਜੱਥੇਬੰਦੀ ਦੇ ਦੱਸਣ ’ਤੇ ਵੀ ਮਨੇਜਮੈਂਟ ਨੇ ਵਰਕਰਾਂ ਦੇ ਪਰਿਵਾਰ ਨਾਲ ਕੋਈ ਵੀ ਸੰਪਰਕ ਨਹੀਂ ਕੀਤਾ ਅਤੇ ਨਾ ਹੀ ਡਰਾਇਵਰ ਸਤਿਗੁਰੂ ਸਿੰਘ ਦੀ ਮ੍ਰਿਤਕ ਦੇਹ ਘਰ ਲੈ ਕੇ ਆਉਣ ਦੇ ਵਿੱਚ ਕੋਈ ਮੱਦਦ ਕੀਤੀ ਅਤੇ ਨਾ ਹੀ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੋਏ । ਜੱਥੇਬੰਦੀ ਤੇ ਵਰਕਰਾਂ ਦੇ ਭਾਰੀ ਵਿਰੋਧ ਨੂੰ ਵੇਖਦੇ ਹੋਏ ਸਤਿਗੁਰੂ ਸਿੰਘ ਤੇ ਜਗਸੀਰ ਸਿੰਘ ਦੇ ਪਰਿਵਾਰ ਨੂੰ 25-25 ਲੱਖ ਰੁਪਏ ਦੇਣ ਦੀ ਲਿਖਤੀ ਰੂਪ ਵਿੱਚ ਸਹਿਮਤੀ ਬਣਾਈ ਗਈ ਸੀ ਉਸ ਤੋਂ ਬਾਅਦ ਯੂਨੀਅਨ ਵੱਲੋਂ ਮੈਨੇਜਮੈਂਟ ਨਾਲ ਵਾਰ-ਵਾਰ ਰਾਬਤਾ ਕਾਇਮ ਕੀਤਾ ਗਿਆ ਮੈਨੇਜਮੈਂਟ ਨੇ ਕਿਹਾ ਕਿ ਅੱਜ ਚੈਕ ਕੱਟਦੇ ਹਾਂ ਕੱਲ ਚੈਕ ਕੱਟਦੇ ਇੱਥੇ ਤੱਕ ਵੀ ਭਰੋਸਾ ਦਿੱਤਾ ਕਿ ਐਤਵਾਰ ਨੂੰ ਭੋਗ ਤੇ ਚੈਕ ਦਿੱਤੇ ਜਾਣਗੇ ਅੱਜ ਮੈਨੇਜਮੈਂਟ ਲਿਖਤੀ ਰੂਪ ਦੇ ਵਿੱਚ ਦਿੱਤੇ ਹੋਏ ਭਰੋਸੇ ਤੋਂ ਭੱਜਦੀ ਦਿਖਾਈ ਦੇ ਰਹੀ ਹੈ । ਉਲਟਾ ਟਰਾਂਸਪੋਰਟ ਮੰਤਰੀ ਪੰਜਾਬ ਨੇ ਪ੍ਰੈਸ ਬਿਆਨ ਰਾਹੀਂ ਜੋ ਬਿਆਨ ਦਿੱਤਾ ਹੈ ਬਹੁਤ ਹੀ ਨਿੰਦਣਯੋਗ ਹੈ । ਕਰਮਚਾਰੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਤਾਂ ਕੀ ਕਰਨੀ ਸੀ। ਉਹ ਪਰਿਵਾਰ ਦੇ ਜ਼ਖਮਾਂ ’ਤੇ ਮੱਲ੍ਹਮ ਤਾਂ ਕੀ ਲਗਾਉਣੀ ਸੀ। ਉਲਟਾ ਉਹਨਾਂ ਪਰਿਵਾਰਾਂ ਦੇ ਜਖਮ ’ਤੇ ਲੂਣ ਲਾਉਣ ਦਾ ਕੰਮ ਕੀਤਾ । ਟਰਾਂਸਪੋਰਟ ਮੰਤਰੀ ਦੇ ਇਸ ਬਿਆਨ ਦਾ ਟਰਾਂਸਪੋਰਟ ਵਿਭਾਗ ਦੇ ਕਾਮਿਆਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਪਰਿਵਾਰ ਨਾਲ ਨੂੰ ਇਨਸਾਫ ਦਿਵਾਉਣ ਦੇ ਲਈ ਜੱਥੇਬੰਦੀ ਅੱਜ ਵੀ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ । ਮਿਰਤਕ ਸਾਥੀਆਂ ਦੇ ਪਰਿਵਾਰ ਨੂੰ ਚੈਕ ਦੇਣ ਦੀ ਬਜਾਏ ਯੂਨੀਅਨ ਨੂੰ ਹੜਤਾਲ ਕਰਨ ਦੇ ਲਈ ਮਨੇਜਮੈਂਟ ਵੱਲੋਂ ਮਜਬੂਰ ਕੀਤਾ ਜਾ ਰਿਹਾ ਹੈ। ਜਿਸ ਦੇ ਵਿਰੋਧ ਵਜੋਂ 22 ਜੁਲਾਈ ਨੂੰ 12 ਵਜੇ ਤੋਂ ਬਾਅਦ ਬੱਸਾਂ ਬੰਦ ਕਰਕੇ, ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਵੇਗੀ ਸਾਰੇ ਪੀ.ਆਰ.ਟੀ.ਸੀ ਦੇ ਮੁਲਾਜ਼ਮਾਂ ਦੀ ਹੜਤਾਲ ਦੀ ਜ਼ਿੰਮੇਵਾਰੀ ਮਨੇਜਮੈਂਟ ਤੇ ਸਰਕਾਰ ਦੀ ਹੋਵੇਗੀ ।


Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2024