ਵਰਖਾ ਦਾ ਤਿਉਹਾਰ ਮਨਾਈਏ ,
ਰੁੱਖ ਲਗਾਈਏ, ਰੁੱਖ ਲਗਾਈਏ,
ਵਾਤਾਵਰਨ ਹਰਾ - ਭਰਾ ਬਣਾਈਏ ,
ਰਹਿਣਗੇ ਰੁੱਖ , ਨਾ ਹੋਣਗੇ ਦੁੱਖ ,
ਮਾਨਵਤਾ ਦਾ ਭਵਿੱਖ ਬਚਾਈਏ ,
ਰੁੱਖ ਲੱਗਾ ਕੇ ਸਾਂਭ - ਸੰਭਾਲ ਕਰੀਏ ,
ਜੀਵ - ਜੰਤੂਆਂ ਤੇ ਮਾਨਵਤਾ ਦਾ ਭਲਾ ਕਰੀਏ ,
ਹੋਣਗੇ ਰੁੱਖ ਤਾਂ ਨਾ ਰਹਿਣਗੇ ਦੁੱਖ ,
ਆਉਣ ਵਾਲੀ ਪੀੜ੍ਹੀ ਦਾ ਭਵਿੱਖ ਬਚਾਈਏ ,
ਰੁੱਖ ਲਗਾਈਏ , ਰੁੱਖ ਲਗਾਈਏ ,
ਆਓ ! ਵਰਖਾ ਦਾ ਤਿਉਹਾਰ ਮਨਾਈਏ ,
ਰੁੱਖ ਲਗਾਈਏ , ਰੁੱਖ ਲਗਾਈਏ ,
ਪੰਛੀਆਂ ਦਾ ਰੈਣ ਬਸੇਰਾ ਬਣਾਈਏ ,
ਰੁੱਖਾਂ ਨਾਲ ਖੁਸ਼ ਹੋਵੇਗੀ ਲੋਕਾਈ ,
ਰੁੱਖ ਕਰਦੇ ਸਭ ਦੀ ਭਲਾਈ ,
ਸਰਦੀ ਤੋਂ ਬਚਾਵਣ,
ਗਰਮੀ ਵਿੱਚ ਦੇਣ ਠੰਢਾਈ ,
ਰੁੱਖ ਐਸੇ ਦਾਤੇ ,
ਜੋ ਕਰਨ ਸਾਰੀ ਕਾਇਨਾਤ ਦੀ ਭਲਾਈ ,
ਰੁੱਖ ਲਗਾ ਕੇ ਪਰਉਪਕਾਰ ਕਮਾਈਏ ,
ਆਪਣਾ ਮਾਨਵਤਾ - ਫਰਜ ਨਿਭਾਈਏ ,
ਕਹਿਣ ਸੱਚ ਸਿਆਣੇ ,
" ਰੁੱਖਾਂ ਦੀ ਸੰਭਾਲ ਕਰੋ ,
ਜਿਵੇਂ ਆਪਣੇ ਨਿਆਣੇ "
ਲਗਾਈਏ ਵੱਧ ਤੋਂ ਵੱਧ ਰੁੱਖ ,
ਕੱਟੀਏ ਨਾ ਕੋਈ ਵੀ ਰੁੱਖ ,
ਵੰਡੀਏ ਸਭ ਨੂੰ ਸੁੱਖ ,
ਦੂਰ ਕਰੀਏ ਸਭ ਦੇ ਦੁੱਖ ,
ਆਓ ! ਸਾਰੇ ਰੁੱਖ ਲਗਾਈਏ ,
ਵਰਖਾ ਦਾ ਤਿਉਹਾਰ ਮਨਾਈਏ ,
ਧਰਤੀ ਨੂੰ ਹਰਾ - ਭਰਾ ਬਣਾ ਕੇ ,
ਵਾਤਾਵਰਣ ਖੁਸ਼ਹਾਲ ਬਣਾਈਏ ,
ਪ੍ਰਦੂਸ਼ਣ ਨੂੰ ਘੱਟ ਕਰਕੇ ,
ਧਰਤੀ ਨੂੰ ਖ਼ੁਸ਼ਹਾਲ ਬਣਾਈਏ ।
ਮਾਸਟਰ ਸੰਜੀਵ ਧਰਮਾਣੀ
( ਸਟੇਟ ਅੇੈਵਾਰਡੀ )
ਸ਼੍ਰੀ ਅਨੰਦਪੁਰ ਸਾਹਿਬ
ਸਾਹਿਤ ਵਿੱਚ ਕੀਤੇ ਕੰਮਾਂ ਲਈ ਲੇਖਕ ਦਾ ਨਾਂ " ਇੰਡੀਆ ਬੁੱਕ ਆੱਫ਼ ਰਿਕਾਰਡਜ਼ " ਵਿੱਚ ਦਰਜ਼ ਹੈ।
9478561356