ਉੱਥੇ ਉਹ ਹੋਣਾ ਚਾਹੁੰਦਾ ,
ਆਪਣਿਆਂ ਲਈ ਹੋਵੇ ਨਾ ਹੋਵੇ
ਬੇਗਾਨਿਆਂ ਲਈ ਜ਼ਰੂਰ ਰੋਣਾ ਚਾਹੁੰਦਾ ...
(2) ਫਿਰ ਉਦੋਂ ਦਿਲ ਟੁੱਟਦਾ ,
ਜਦੋਂ ਆਪਣਿਆਂ ਦੀ ਥਾਂ ਬੇਗਾਨਿਆਂ 'ਤੇ ਮਾਣ ਹੋਵੇ ,
ਜਦੋਂ ਸੁਪਨਿਆਂ ਤੇ ਸੱਧਰਾਂ ਦਾ ਘਾਣ ਹੋਵੇ ,
ਫਿਰ ਉਦੋਂ ਦਿਲ ਟੁੱਟਦਾ ...
(3) ਜ਼ਿੰਦਗੀ 'ਚ ਕਾਮਜ਼ਾਬ ਹੋਣ ਲਈ ਜਿਸ ਆਦਮੀ ਨੇ ਅਹਿਮ ਰੋਲ ਅਦਾ ਕੀਤੇ ਹੋਣ ,
ਉਸਨੂੰ ਕਦੇ ਵੀ ਭੁਲਾਉਣਾ ਨਹੀਂ ਚਾਹੀਦਾ ,
ਦੋਸਤ ਤਾਂ ਜ਼ਿੰਦਜਾਨ ਹੁੰਦੇ ਨੇ ,
ਦੋਸਤਾਂ ਨੂੰ ਕਦੇ ਵੀ ਰੁਆਉਣਾ ਨਹੀਂ ਚਾਹੀਦਾ ...
(4)ਕਦੇ ਚੰਨ ਵਾਂਗ ਰੁਸ਼ਨਾਉਂਦੀ ਜ਼ਿੰਦਗੀ
ਕਦੇ ਮੀਂਹ ਵਾਂਗ ਰੁਆਉਂਦੀ ਜ਼ਿੰਦਗੀ
ਕਦੇ ਜੁਗਨੂੰਆਂ ਵਾਂਗ ਭਟਕਾਉੰਦੀ ਜ਼ਿੰਦਗੀ
ਬੜੇ - ਉਤਰਾਅ - ਚੜ੍ਹਾਅ ਦਿਖਾਉਂਦੀ ਜ਼ਿੰਦਗੀ ..
(5) ਕਿਸੇ ਦਾ ਨੁਕਸਾਨ ਕਰਕੇ
ਤੂੰ ਆਪਣਾ ਕੰਮ ਕਦੇ ਬਣਾਈਂ ਨਾ ,
ਚੰਗੀ ਥਾਂ ਤਾਂ ਭਾਵੇਂ ਹਜ਼ਾਰ ਵਾਰ ਜਾਈਂ
ਪਰ ਮਾੜੀ ਥਾਂ ਭੁੱਲ ਕੇ ਕਦੇ ਵੀ ਜਾਈਂ ਨਾ...
ਮਾਸਟਰ ਸੰਜੀਵ ਧਰਮਾਣੀ
( ਸਟੇਟ ਅੇੈਵਾਰਡੀ )
ਸ਼੍ਰੀ ਅਨੰਦਪੁਰ ਸਾਹਿਬ
ਸਾਹਿਤ ਵਿੱਚ ਕੀਤੇ ਕੰਮਾਂ ਲਈ ਲੇਖਕ ਦਾ ਨਾਂ " ਇੰਡੀਆ ਬੁੱਕ ਆੱਫ਼ ਰਿਕਾਰਡਜ਼ " ਵਿੱਚ ਦਰਜ਼ ਹੈ।
9478561356