Poems

ਕਿਰਤੀ ਦੇ ਵਿਹੜੇ

  • Punjabi Bulletin
  • Aug 13, 2023
ਕਿਰਤੀ ਦੇ ਵਿਹੜੇ
  • 460 views
ਕਿਰਤੀ ਤੋਂ ਮੁੱਖ ਨਾ ਛੁਪਾ ਨੀ ਆਜ਼ਾਦੀ ਏ।
ਕਿਰਤੀ ਦੇ ਵਿਹੜੇ  ਫੇਰਾ ਪਾ ਨੀ ਆਜ਼ਾਦੀ ਏ।
ਗਰੀਬਾਂ ਕੋਲੋਂ ਬਚਾ ਕੇ ਅੱਖ ਲੰਘ ਜਾਵੇ ਨੀ।
ਸ਼ਾਹੂਕਾਰਾਂ ਦੇ ਘਰਾਂ ' ਚ ਟੌਹਰ ਨਾਲ ਆਵੇ ਨੀ ।
ਸਾਨੂੰ ਕਾਹਤੋਂ ਰਹੀ ਬੁੱਧੂ  ਬਣਾ ਨੀ ਆਜ਼ਾਦੀ ਏ,
ਕਿਰਤੀ ਦੇ ਵਿਹੜੇ ---------------- -।
ਸ਼ਹੀਦਾਂ ਨੇ ਲੈਕੇ ਆਂਦੀ ਸੀ, ਦੇ ਕੇ ਕੁਰਬਾਨੀਆਂ।
ਮਹਿਲਾਂ ਵਾਲਿਆਂ ਦੇ ਜਾਕੇ ਕਰੇ ਮੇਹਰਬਾਨੀਆਂ। ਸਾਡੇ‌ ਲਾਰਿਆਂ 'ਚ , ਡੰਗ ਨਾ ਟਪਾ ਨੀ ਆਜ਼ਾਦੀ ਏ,
ਕਿਰਤੀ ਦੇ ਵਿਹੜੇ ----------------।
ਜਦੋਂ ਅਸੀ ਮੰਗ ਹਾਂ ਹੱਕ ,ਖ਼ੂਨ ਸਾਡਾ ਡੁੱਲ ਦਾ।
ਸੰਨ ਸੰਤਾਲੀ ਵਾਲਾ, ਸਾਨੂੰ ਚੇਤਾ ਨਹੀਂ ਭੁੱਲ ਦਾ।
ਸਾਡੇ ਜ਼ਖਮਾਂ 'ਤੇ ਹੋਰ ਲੂਣ ਨਾ ਪਾ ਨੀ‌ ਆਜ਼ਾਦੀ ਏ,
  ਕਿਰਤੀ ਦੇ ਵਿਹੜੇ ----------------।
  ਸਰਕਾਰਾਂ ਗੱਲੀਂ ਬਾਤੀਂ ਸਾਨੂੰ ,ਦੇਖ ਕਿਵੇਂ ਭਰਮਾਉਦੀਆ।
  ਸਾਡੀ ਜੇਬ ਖੋਟੇ ਸਿੱਕੇ, ਪੌਂਡ ਬੋਝੇ ਆਪਣੇ 'ਚ ਪਾਉਂਦੀਆ।
ਕਾਣੀ ਵੰਡ ਮੁੰਢ ਤੋਂ, ਝੂਠਾ -ਮੂਠਾ ਨਾ ਵਰ੍ਹਾ ਨਾ ਨੀ ਆਜ਼ਾਦੀ ਏ,
  ਕਿਰਤੀ ਦੇ ਵਿਹੜੇ -----------------।
  ਵਿਹਲੜ ਲੁੱਟ ਦੇ ਨੇ ਮੌਜਾਂ,ਦੇਖ ਖਾਂਦੇ ਘਿਉ ਖੰਡ ਨੀ।
  ਇਕੋ ਧਰਤੀ ਮਾਂ ਜਾਏ, ਤੂੰ ਕਰੇਂ ਕਾਹਤੋਂ ਕਾਣੀ ਵੰਡ ਨੀ।
  ਰਾਜ ਕਿਰਤੀ ਦਾ ਆਊਗਾ, ਨਾ ਜਸ਼ਨ ਮਨਾ‌ ਨੀ ਆਜ਼ਾਦੀ ਏ,
   ਕਿਰਤੀ ਦੇ ਵਿਹੜੇ ---------------।
"ਟੋਨੀ" ਦੇਸ਼ ਲੱਗਦਾ ਨਾ ਅਜੇ ਹੋਇਆਂ ਆਜ਼ਾਦ ਏ।
  ਦੇਖੋ  ਹਾਕਮ ਸਾਡੀ ਸੁਣਦਾ ਨਾ ਲੋਕੋਂ ਫ਼ਰਿਆਦ ਏ।
  ਲੋਟੂਆਂ ਦੇ ਅੱਗੇ ਸਾਨੂੰ ਹੋਰ ਨਾ‌ ਝੁਕਾ ਨੀ ਆਜ਼ਾਦੀ ਏ,
  ਕਿਰਤੀ ਦੇ ਵਿਹੜੇ ---------------।
 
    ਰਾਮ ਪ੍ਰਕਾਸ਼ ਟੋਨੀ
    ਜਨਰਲ ਸਕੱਤਰ ਪੰਜਾਬੀ ਸਾਹਿਤ ਸਭਾ
    ਪਿੰਡ, ਦੁਸਾਂਝ ਕਲਾਂ
    ਜ਼ਿਲ੍ਹਾ ਜਲੰਧਰ  
    ਮੋਬਾਈਲ ਨੂੰ,  7696397240
Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2024