ਜਿਹੜਾ ਪੱਛਮੀ ਦੇਸ਼ਾਂ ਨੇ ਸੀ ਪਾਲਿਆ
ਉਹ ਵਹਿਮ ਵੀ ਸਾਰਾ ਕੱਢਤਾ
ਅੱਜ ਸਾਡੇ ਵਿਗਿਆਨੀਆਂ ਨੇ ਸਪੇਸ ਵਿੱਚ
ਇੱਕ ਹੋਰ ਝੰਡਾ ਗੱਡਤਾ !
ਅੱਜ ਭਾਰਤ ਨੇ ਉੱਥੇ ਮਾਰੀ ਏ ਛਲਾਂਗ
ਜਿੱਥੇ ਪਹੁੰਚਣ ਦੀ ਹਰ ਦੇਸ਼ ਨੂੰ ਰਹਿੰਦੀ ਏ ਤਾਂਘ
ਸਾਡੇ ਚੰਦਰਯਾਨ 3 ਨੇ
ਧੂੰਆਂ ਸਾਰੀਆ ਏਜੰਸੀਆਂ ਦਾ ਕੱਢਤਾ
ਅੱਜ ਸਾਡੇ ਵਿਗਿਆਨੀਆਂ ਨੇ ਸਪੇਸ ਵਿੱਚ
ਇੱਕ ਹੋਰ ਝੰਡਾ ਗੱਡਤਾ !
ਪਹਿਲੇ ਪ੍ਰਯੋਗ ਚ ਮੰਗਲ ਤੇਂ ਪਹੁੰਚ ਜਾਣਾ
ਚੰਦਰਮਾਂ ਤੇਂ ਪਾਣੀ ਦਾ ਵੀ ਪਤਾ ਲਗਾਣਾ
ਜੋ ਕਿਸੇ ਦੇਸ਼ ਤੋਂ ਨਾ ਹੋ ਸਕਿਆ
ਕੱਠੇ ਇੱਕ ਸੌ ਚਾਰ ਸੈਟਲਾਇਟਾ ਨੂੰ ਛੱਡਤਾ
ਅੱਜ ਸਾਡੇ ਵਿਗਿਆਨੀਆਂ ਨੇ ਸਪੇਸ ਵਿੱਚ
ਇੱਕ ਹੋਰ ਝੰਡਾ ਗੱਡਤਾ !
ਇਸਰੋ ਦਾ ਰਸਤਾ ਬੜਾ ਸੀ ਮੁਸ਼ਕਿਲ ਭਰਿਆ
ਪਹਿਲਾ ਸਫਰ ਸੀ ਸਾਇਕਲ ਤੇਂ ਤੈਅ ਕਰਿਆ
ਕਦੇ ਜੋਕ ਬਣਾਉਂਦੇ ਸੀ ਸਾਡੇ ਤੇਂ
ਅੱਜ ਉਹ ਵੀ ਕੀੜਾ ਕੱਢਤਾ
ਅੱਜ ਸਾਡੇ ਵਿਗਿਆਨੀਆਂ ਨੇ ਸਪੇਸ ਵਿੱਚ
ਇੱਕ ਹੋਰ ਝੰਡਾ ਗੱਡਤਾ !
ਚੀਨ,ਪਾਕਿਸਤਾਨ ਤੇਂ ਕੀ ਅਮਰੀਕਾ
ਨਿਕਲੀਆਂ ਪਈਆ ਅੱਜ ਸਭ ਦੀਆਂ ਚੀਕਾ
ਜਿਹੜੇ ਹਵਾ ਵਿੱਚ ਸੀ ਉੱਡਦੇ
ਉਹਨਾਂ ਦੇ ਪਰਾ ਨੂੰ ਵੀ ਵੱਢਤਾ
ਅੱਜ ਸਾਡੇ ਵਿਗਿਆਨੀਆਂ ਨੇ ਸਪੇਸ ਵਿੱਚ
ਇੱਕ ਹੋਰ ਝੰਡਾ ਗੱਡਤਾ !
ਰਾਹੁਲ ਲੋਹੀਆਂ