Canada

ਕਮਿਊਨਿਟੀ ਇਨਫਰਾਸਟਰਕਚਰ ਵਿੱਚ ਵਾਧੇ ਲਈ ਨਿਵੇਸ਼ ਦਾ ਐਲਾਨ

  • Punjabi Bulletin
  • Aug 23, 2023
ਕਮਿਊਨਿਟੀ ਇਨਫਰਾਸਟਰਕਚਰ ਵਿੱਚ ਵਾਧੇ ਲਈ ਨਿਵੇਸ਼ ਦਾ ਐਲਾਨ
  • 199 views

ਬਰੈਂਪਟਨ-ਫੈਡਰਲ ਕੈਨੇਡਾ ਕਮਿਊਨਿਟੀ ਰੀਵਾਈਟੇਲਾਈਜ਼ੇਸ਼ਨ ਫੰਡ ਤਹਿਤ ਬਰੈਂਪਟਨ ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਸਿਟੀ ਦੇ ਮੇਅਰ ਪੈਟ੍ਰਿਕ ਬ੍ਰਾਊਨ ਦੀ ਹਾਜ਼ਰੀ ਵਿੱਚ ਬਰੈਂਪਟਨ ਨੌਰਥ ਰੀਜਨ ਦੀ ਖੂਬਸੂਰਤੀ ਨੂੰ ਹੋਰ ਵਧਾਉਣ ਲਈ 750 ਹਜ਼ਾਰ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ। ਜਾਣਕਾਰੀ ਮੁਤਾਬਕ ਇਸ ਨਿਵੇਸ਼ ਨਾਲ ਬਰੈਂਪਟਨ ਨੌਰਥ ਦੇ ਬੱਚਿਆਂ ਤੇ ਪਰਿਵਾਰਾਂ ਲਈ ਆਊਟਡਰ ਸਪੇਸਿਜ਼ ਤੱਕ ਪਹੁੰਚ ਵਿੱਚ ਵਾਧਾ ਕਰਨ ਦੇ ਨਾਲ ਨਾਲ ਮਨੋਰੰਜਨ ਵਾਲੀਆਂ ਥਾਂਵਾਂ ਨੂੰ ਹੋਰ ਬਿਹਤਰ ਬਣਾਇਆ ਜਾਵੇਗਾ ਤੇ ਸੈਸਕੁਈਸੈਟੇਨੀਅਲ ਪਾਰਕ ਦੀ ਖੂਬਸੂਰਤੀ ਨੂੰ ਵਧਾਇਆ ਜਾਵੇਗਾ। ਇਸ ਪ੍ਰੋਜੈਕਟ ਤਹਿਤ ਹਰ ਉਮਰ ਤੇ ਸਮਰੱਥਾ ਵਾਲੇ ਲੋਕਾਂ ਲਈ ਹੱਬ ਤਿਆਰ ਕੀਤਾ ਜਾਵੇਗਾ ਜਿਸ ਵਿੱਚ ਨਿਵੇਕਲੇ ਖੇਡ ਸਟਰਕਚਰ ਹੋਣਗੇ ਤੇ ਮਨੋਰੰਜਨ ਵਾਲੀਆਂ ਕਈ ਥਾਂਵਾਂ ਹੋਣਗੀਆਂ। ਇਸ ਪ੍ਰੋਜੈਕਟ ਤਹਿਤ ਝੂਲੇ, ਕਲਾਈਂਬਰਜ਼, ਵੀਲ੍ਹਚੇਅਰ ਦੇ ਹਿਸਾਬ ਨਾਲ ਢਾਲੇ ਗਏ ਇੱਕਠ ਕਰਨ ਵਾਲੇ ਇਲਾਕੇ, ਸ਼ੇਡ ਸ਼ੈਲਟਰਜ਼, ਪਿਕਨਿਕ ਵਾਲੀਆਂ ਥਾਂਵਾਂ, ਸਪਲੈਸ਼ ਪੈਡ, ਸਾਰੀਆਂ ਦੀ ਪਹੁੰਚ ਵਿੱਚ ਆ ਸਕਣ ਵਾਲੇ ਫਿੱਟਨੈੱਸ ਇਕਿਉਪਮੈਂਟ, ਪਲੇਅ ਸਰਫੇਸਿੰਗ, ਵਾਕਿੰਗ ਟਰੇਲਜ਼ ਤੇ ਪੇੜ ਪੌਦੇ ਆਦਿ ਲਾਏ ਜਾਣਗੇ।


Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2026