ਅਲਬਰਟਾ-ਅਲਬਰਟਾ ਸਰਕਾਰ ਅਲਬਰਟਾ ਵਿੱਚ ਪੁਰਾਣੀਆਂ ਕਿਫਾਇਤੀ ਹਾਊਸਿੰਗ ਯੂਨਿਟਾਂ ਨੂੰ ਮੁੜ ਸੁਰਜੀਤ ਕਰਨ ਅਤੇ ਵਰਤੋਂ ਵਿੱਚ ਲਿਆਉਣ ਲਈ ਹੋਰ ਫੰਡਿੰਗ ਉਪਲਬਧ ਕਰ ਰਹੀ ਹੈ। ਜਾਣਕਾਰੀ ਮੁਤਾਬਕ ਸੂਬੇ ਭਰ ਵਿੱਚ ਕਿਫਾਇਤੀ ਰਿਹਾਇਸ਼ਾਂ ਦੀ ਵੱਧ ਰਹੀ ਲੋੜ ਨੂੰ ਪੂਰਾ ਕਰਨ ਲਈ, ਅਲਬਰਟਾ ਦੀ ਸਰਕਾਰ ਸਰਕਾਰੀ ਮਾਲਕੀ ਵਾਲੀਆਂ ਕਿਫਾਇਤੀ ਰਿਹਾਇਸ਼ੀ ਸਹੂਲਤਾਂ ਦੀ ਮੁਰੰਮਤ ਅਤੇ ਰੱਖ-ਰਖਾਅ ਵਿੱਚ ਵਾਧੂ 16 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਹੀ ਹੈ ਜੋ ਵਰਤੋਂ ਵਿੱਚ ਨਹੀਂ ਹਨ। ਇਸ ਮੌਕੇ ਸੀਨੀਅਰਜ਼, ਕਮਿਊਨਿਟੀ ਅਤੇ ਸੋਸ਼ਲ ਸਰਵਿਸਿਜ਼ ਮੰਤਰੀ ਜੇਸਨ ਨਿਕਸਨ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਸਸਤੇ ਮਕਾਨਾਂ ਦੀ ਲੋੜ ਲਗਾਤਾਰ ਵੱਧ ਰਹੀ ਹੈ। ਅਲਬਰਟਾ ਦੀ ਸਰਕਾਰ ਨਵੇਂ ਘਰਾਂ ਵਿੱਚ ਨਿਵੇਸ਼ ਕਰਨਾ ਜਾਰੀ ਰੱਖਦੇ ਹੋਏ ਮੌਜੂਦਾ ਯੂਨਿਟਾਂ ਨੂੰ ਕਾਇਮ ਰੱਖਣ ਲਈ ਵਚਨਬੱਧ ਹੈ। ਉਹਨਾਂ ਕਿਹ ਕਿ ਪੁਰਾਣੀਆਂ ਇਕਾਈਆਂ ਨੂੰ ਮੁੜ ਸੁਰਜੀਤ ਕਰਕੇ, ਅਸੀਂ ਲੋੜਵੰਦ ਅਲਬਰਟਾ ਵਾਸੀਆਂ ਲਈ ਸੁਰੱਖਿਅਤ, ਸਥਿਰ ਘਰ ਪ੍ਰਦਾਨ ਕਰ ਰਹੇ ਹਾਂ।”ਉਹਨਾਂ ਅੱਗੇ ਕਿਾ ਕਿ ਮੌਜੂਦਾ ਯੂਨਿਟਾਂ ਵਿੱਚ ਇਹ ਨਿਵੇਸ਼ ਇਹ ਯਕੀਨੀ ਬਣਾਏਗਾ ਕਿ ਅਲਬਰਟਾ ਵਾਸੀਆਂ ਨੂੰ ਹੁਣ ਅਤੇ ਭਵਿੱਖ ਵਿੱਚ ਆਪਣੇ ਬਜਟ ਦੇ ਅੰਦਰ ਸਸਤੇ ਮਕਾਨਾਂ ਤੱਕ ਪਹੁੰਚ ਹੋਵੇ। ਇਸ ਨਿਵੇਸ਼ ਵਿੱਚ ਫੰਡਿੰਗ ਮੁਰੰਮਤ ਅਤੇ ਰੱਖ-ਰਖਾਅ ਦੇ ਪ੍ਰੋਜੈਕਟ ਸ਼ਾਮਲ ਹੋਣਗੇ।