Poems

ਨਿੱਕੇ ਨਿੱਕੇ ਬਾਲ ਅਸੀਂ, ਵਾਰੀ ਨੂੰ ਉਡੀਕਦੇ

  • Punjabi Bulletin
  • Sep 14, 2023
ਨਿੱਕੇ ਨਿੱਕੇ ਬਾਲ ਅਸੀਂ, ਵਾਰੀ ਨੂੰ ਉਡੀਕਦੇ
  • 433 views

ਤਾਈ ਨਾਮੋਂ ਭੱਠੀ ਵਾਲੀਏ 

ਨਿੱਕੇ ਨਿੱਕੇ ਬਾਲ ਅਸੀਂ, ਵਾਰੀ ਨੂੰ ਉਡੀਕਦੇ,
ਕੁੱਜੇ ਨਾਲ ਛੋਲਿਆਂ ਦੇ ਦਾਣਿਆਂ ਨੂੰ ਪੀਸ ਦੇ,
ਨਾਲ ਦਾਤੀ ਦੇ ਤੂੰ ਥੋੜ੍ਹੇ ਜਿਹੇ ਹਿਲਾਣੇ,
ਨੀ ਤਾਈ ਨਾਮੋਂ ਭੱਠੀ ਵਾਲੀਏ,
ਛੇਤੀ ਭੁੰਨ ਦੇ ਜਵਾਕਾਂ ਦੇ ਤੂੰ ਦਾਣੇ,
ਮੱਕੀ ਦੀਆਂ ਛੱਲੀਆਂ ਲਿਆਏ ਡੁੰਗ ਡੁੰਗ ਨੀ,
ਲੈ ਲਈ ਲੈਣੀ ਜਿਹੜੀ, ਲੱਪ-ਲੱਪ ਚੁੰਗ ਨੀ,
ਹਾੜੇ ਕਢਦੇ ਪਏ ਤੇਰੇ ਨੇ ਨਿਆਣੇ,
ਨੀ ਤਾਈ ਨਾਮੋਂ ਭੱਠੀ ਵਾਲੀਏ,
ਛੇਤੀ ਭੁੰਨ ਦੇ ਜਵਾਕਾਂ ਦੇ ਤੂੰ ਦਾਣੇ,
ਮੱਠਾ-ਮੱਠਾ ਸੇਕ ਰੱਖ, ਦਾਣਿਆਂ ਨੂੰ ਰਾੜ੍ਹ ਨੀ,
ਦਾਣਿਆਂ ਦੀ ਆੜ ਵਿਚ ਨਾ, ਦਿਲ ਸਾਡੇ ਸਾੜ ਨੀ,
ਔਖੇ ਸਬਰਾਂ ਦੇ ਬੰਨ੍ਹ ਹੁੰਦੇ ਲਾਣੇ,
ਨੀ ਤਾਈ ਨਾਮੋਂ ਭੱਠੀ ਵਾਲੀਏ,
ਛੇਤੀ ਭੁੰਨ ਦੇ ਜਵਾਕਾਂ ਦੇ ਤੂੰ ਦਾਣੇ,
ਕਿਹੜੇ ਉਹ ਦੁੱਖ, ਕਿਹੜੇ ਗ਼ਮਾਂ ਵਿਚ ਡੁੱਬੀ ਨੀ,
ਸੋਚਾਂ ਦੇ ਸਮੁੰਦਰੀ ਕਿਉਂ, ਮਾਰੀ ਬੈਠੀ ਚੁੱਭੀ ਨੀ,
ਪਿ੍ਰੰਸ ਪੁਛਦੇ ਪਏ ਬਾਲ ਅੰਞਾਣੇ,
ਨੀ ਤਾਈ ਨਾਮੋਂ ਭੱਠੀ ਵਾਲੀਏ,
ਛੇਤੀ ਭੁੰਨ ਦੇ ਜਵਾਕਾਂ ਦੇ ਤੂੰ ਦਾਣੇ,
ਤਾਈ ਨਾਮੋਂ ਭੱਠੀ ਵਾਲੀਏ ,


-ਰਣਬੀਰ ਸਿੰਘ ਪਿ੍ਰੰਸ,

ਸ਼ਾਹਪੁਰ ਕਲਾਂ ਆਫ਼ਿਸਰ ਕਾਲੋਨੀ ਸੰਗਰੂਰ

9872299613

Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2024