ਕਈ ਜਾਂਦੇ ਕੈਨੇਡਾ ਸ਼ੌਕ ਨਾਲ
ਕਈ ਜਾਣ ਉੱਥੇ ਮਜਬੂਰੀਆਂ ਦੇ ਮਾਰੇ
ਕੈਨੇਡਾ ਸਾਡੇ ਪੰਜਾਬੀਆਂ ਲਈ
ਮੌਤ ਦਾ ਖੂਹ ਬਣ ਗਿਆ ਸਰਕਾਰੇ !
ਹਰ ਰੋਜ ਉੱਥੋ ਮੌਤ ਦੀ ਖਬਰ ਆਵੇ
ਕੈਨੇਡਾ ਦੀ ਧਰਤੀ ਨਿੱਤ ਸਾਡੇ ਨੌਜਵਾਨ ਖਾਵੇ
ਹੁਣ ਪਹਿਲਾ ਵਰਗੀ ਤਸਵੀਰ ਨਾ ਰਹੀ
ਹਾਲਾਤ ਉੱਥੇ ਬੜੇ ਹੋ ਗਏ ਨੇ ਭਾਰੇ
ਕੈਨੇਡਾ ਸਾਡੇ ਪੰਜਾਬੀਆਂ ਲਈ
ਮੌਤ ਦਾ ਖੂਹ ਬਣ ਗਿਆ ਸਰਕਾਰੇ !
ਹਰ ਕੋਈ ਕੈਨੇਡਾ ਜਾਣਾ ਚਾਹੁੰਦਾ
ਕਰੀਅਰ ਆਪਣਾ ਬਣਾਨਾ ਚਾਹੁੰਦਾ
ਨਵੀ ਜ਼ਿੰਦਗੀ ਦੀ ਸ਼ੁਰੂਆਤ ਕਰਾਂਗੇ
ਸੁਪਨਾਂ ਇਹ ਦੇਖਦੇ ਸਾਰੇ
ਕੈਨੇਡਾ ਸਾਡੇ ਪੰਜਾਬੀਆਂ ਲਈ
ਮੌਤ ਦਾ ਖੂਹ ਬਣ ਗਿਆ ਸਰਕਾਰੇ !
ਸਰਕਾਰਾਂ ਚੰਗੀਆਂ ਹੁੰਦੀਆਂ,ਆਹ ਦਿਨ ਦੇਖਣਾ ਨਾ ਪੈਂਦਾ
ਪੁੱਤਾਂ ਦਾ ਸਿਵਾ ਕਈਆਂ ਨੂੰ ਸੇਕਣਾ ਨਾ ਪੈਂਦਾ
ਘੁਣ ਵਾਂਗੂ ਖਾ ਗਏ ਸਾਨੂੰ
ਸਾਡੀਆਂ ਹਕੂਮਤਾਂ ਦੇ ਲਾਰੇ
ਕੈਨੇਡਾ ਸਾਡੇ ਪੰਜਾਬੀਆਂ ਲਈ
ਮੌਤ ਦਾ ਖੂਹ ਬਣ ਗਿਆ ਸਰਕਾਰੇ !
ਜਾਣ ਤੋਂ ਪਹਿਲਾਂ ਕਰ ਲਉ ਥੌੜਾ ਸੋਚ-ਵਿਚਾਰ
ਉੱਥੋ ਦੇ ਹਾਲਾਤਾਂ ਨੂੰ ਨਾ ਕਰੋ ਦਰਕਿਨਾਰ
ਜੇ ਇੱਥੇ ਹੀ ਸਰਦਾ, ਸਾਰ ਲਵੋ
ਰੌਣਾ ਨਾ ਪਵੇ ਬਾਅਦ ਵਿੱਚ ਹੰਝੂ ਖਾਰੇ
ਕੈਨੇਡਾ ਸਾਡੇ ਪੰਜਾਬੀਆਂ ਲਈ
ਮੌਤ ਦਾ ਖੂਹ ਬਣ ਗਿਆ ਸਰਕਾਰੇ !
ਰਾਹੁਲ ਲੋਹੀਆਂ
ਅਸਟਰੀਆ