Poems

ਸ਼ਹੀਦ ਭਗਤ ਸਿੰਘ ਨੂੰ ਪ੍ਰਣਾਮ

  • Punjabi Bulletin
  • Sep 27, 2023
ਸ਼ਹੀਦ ਭਗਤ ਸਿੰਘ ਨੂੰ ਪ੍ਰਣਾਮ
  • 146 views
ਗੱਭਰੂ ਜਵਾਨ ,ਸੋਹਣਾ
ਅਣਖੀ ਸਰਦਾਰ ਸੀ,
ਆਪਣੇ ਨਾਲੋ ਵੱਧ ਜਿਹਨੂੰ
ਦੇਸ਼ ਨਾਲ ਪਿਆਰ ਸੀ।

ਦੇਸ਼ ਦੀ ਮਿੱਟੀ ਜਿਹਦੇ ਲਈ
ਬੇਸ਼ਕੀਮਤੀ ਦੌਲਤ ਸੀ,
ਆਜ਼ਾਦੀ ਮਿਲੀ ਸਾਨੂੰ
ਉਹਦੀ ਹੀ ਬਦੌਲਤ ਸੀ।

ਨਾ ਮਨਜੂਰ ਸੀ ਉਹਨੂੰ
ਗੁਲਾਮੀ ਦੀ ਜੰਜੀਰ ਸੀ ਤੋੜਤੀ,
ਮਾਰ ਸਾਂਡਰਸ ਨੂੰ ਗੋਲੀਆਂ ਨਾਲ
ਭਾਜੀ ਉਹਨੇ ਸੀ ਮੌੜਤੀ।

ਸੀਨੇ ਦੇ ਵਿੱਚ ਲੈਕੇ ਭਾਂਬੜ
ਹੱਥ ਗੌਰਿਆਂ ਦੀ ਧੌਣ ਨੂੰ ਪਾਇਆ,
ਸੁੱਟ ਕੇ ਵਿੱਚ ਅਸੈੰਬਲੀ ਦੇ ਬੰਬ
ਉਹਨੇ ਸੁੱਤੀ ਸਰਕਾਰ ਨੂੰ ਜਗਾਇਆ।

ਚੜਦੀ ਜਵਾਨੀ ਵਿੱਚ ਉਹਨੇ
ਫਾਂਸੀ ਦਾ ਰੱਸਾ ਸੀ ਚੁੰਮ ਲਿਆ,
ਕਿਤਾਬਾਂ ਦੇ ਰਾਹੀ ਉਹਨੇ
ਦੁਨੀਆਂ ਸਾਰੀ ਨੂੰ ਸੀ ਘੁੰਮ ਲਿਆ।

ਰਹਿੰਦੀ ਦੁਨੀਆਂ ਤੱਕ ਤਹਾਡਾ
ਅਮਰ ਰਹਿਣਾ ਨਾਮ ਏ,
ਸ਼ਹੀਦ ਭਗਤ ਸਿੰਘ ਜੀ ਤੁਹਾਨੂੰ
ਸਾਡਾ ਕੋਟਿ-ਕੋਟਿ ਪ੍ਣਾਮ ਏ।

ਰਾਹੁਲ ਲੋਹੀਆਂ 
ਅਸਟਰੀਆ
Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2024