Canada

ਮੈਨੀਟੋਬਾ ਸੂਬਾਈ ਚੋਣਾਂ ਵਿਚ NDP ਪਾਰਟੀ ਨੇ ਕੀਤੀ ਜਿੱਤ ਪ੍ਰਾਪਤ

  • Punjabi Bulletin
  • Oct 06, 2023
ਮੈਨੀਟੋਬਾ ਸੂਬਾਈ ਚੋਣਾਂ ਵਿਚ NDP ਪਾਰਟੀ ਨੇ ਕੀਤੀ ਜਿੱਤ ਪ੍ਰਾਪਤ
  • 147 views

ਮੈਨੀਟੋਬਾ-ਮੈਨੀਟੋਬਾ ਸੂਬਾਈ ਚੋਣਾਂ ਵਿੱਚ ਐਨਡੀਪੀ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ। ਜਾਣਕਾਰੀ ਮੁਤਾਬਕ ਪੰਜਾਬੀ ਮੂਲ ਦੇ ਜਗਮੀਤ ਸਿੰਘ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਨੇ ਕੈਨੇਡਾ ਦੇ ਸੂਬੇ ਮੈਨੀਟੋਬਾ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਨਿਊ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰਾਂ ਨੇ ਵਿਧਾਨ ਸਭਾ ਦੀਆਂ 57 ਵਿਚੋਂ 34 ਸੀਟਾਂ ਜਿੱਤੀਆਂ ਹਨ। ਇਨ੍ਹਾਂ ਵਿਚ ਪੰਜਾਬੀ ਮੂਲ ਦੇ ਤਿੰਨ ਕੈਨੇਡੀਅਨ ਵੀ ਸ਼ਾਮਲ ਹਨ। ਇਸ ਦੌਰਾਨ ਜਿਥੇ ਦਿਲਜੀਤ ਬਰਾੜ ਬੁਰੋਜ਼ ਵਿਧਾਨ ਸਭਾ ਸੀਟ ਤੋਂ ਜਿੱਤੇ, ਉਥੇ ਹੀ ਮਿੰਟੂ ਸੰਧੂ ਅਤੇ ਜਸਦੀਪ ਦੇਵਗਨ ਕ੍ਰਮਵਾਰ ਦ ਮੈਪਲਜ਼ ਅਤੇ ਮੈਕ ਫਿਲਿਪਸ ਤੋਂ ਚੁਣੇ ਗਏ।  ਇਹ ਤਿੰਨੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਹਨ, ਜਿਸ ਨੇ ਬਹੁਮਤ ਹਾਸਲ ਕੀਤਾ ਹੈ। ਹੁਣ ਸੂਬੇ ਵਿਚ ਐਨਡੀਪੀ ਦੀ ਸਰਕਾਰ ਬਣੇਗੀ। ਇਸ ਦੌਰਾਨ ਬਰਾੜ ਤੇ ਸੰਧੂ ਵੀ ਕੈਬਨਿਟ ਅਹੁਦੇ ਦੀ ਦੌੜ ਵਿਚ ਹਨ। ਪੰਜਾਬੀ ਮੂਲ ਦੇ ਕੁੱਲ ਨੌਂ ਪਰਵਾਸੀ ਭਾਰਤੀ ਚੋਣ ਮੈਦਾਨ ਵਿਚ ਸਨ। ਇਸ ਤੋਂ ਪਹਿਲਾਂ 2019 ਦੀਆਂ ਵਿਧਾਨ ਸਭਾ ਚੋਣਾਂ ਵਿਚ ਕੈਨੇਡਾ ਦੇ ਮੈਨੀਟੋਬਾ ਤੋਂ ਦੋ ਪੰਜਾਬੀਆਂ ਦਲਜੀਤ ਬਰਾੜ ਅਤੇ ਮਿੰਟੂ ਸੰਧੂ ਨੇ ਚੋਣ ਜਿੱਤੀ ਸੀ।   

Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2026