Punjab

ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਮਜ਼ਦੂਰਾਂ ਦੇ ਘੋਲ ਨੂੰ ਮਘਾਉਣ ਲਈ 150 ਪਿੰਡਾਂ 'ਚ ਰੈਲੀਆਂ ਕਰਨ ਦਾ ਦਿੱਤਾ ਸੱਦਾ

  • Punjabi Bulletin
  • Jan 16, 2023
ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਮਜ਼ਦੂਰਾਂ ਦੇ ਘੋਲ ਨੂੰ ਮਘਾਉਣ ਲਈ 150 ਪਿੰਡਾਂ 'ਚ ਰੈਲੀਆਂ ਕਰਨ ਦਾ ਦਿੱਤਾ ਸੱਦਾ
  • 157 views
ਸੰਗਰੂਰ-ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਜੋਨਲ ਪ੍ਰਧਾਨ ਮੁਕੇਸ਼ ਮਲੌਦ ਅਤੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਨੇ ਦੱਸਿਆ ਕਿ ਮਜ਼ਦੂਰਾਂ ਦੀਆ ਮੁੱਖ ਮੰਗਾਂ ਜਮੀਨ, ਦਿਹਾੜੀ ਅਤੇ ਕਰਜੇ ਨੂੰ ਲੈਕੇ 150 ਪਿੰਡਾਂ ਚ ਲਾਮਬੰਦੀ ਕਰਕੇ ਘੋਲ ਮਘਾਇਆ ਜਾਵੇਗਾ। 
ਜਥੇਬੰਦੀ ਦੇ ਮੀਤ ਪ੍ਰਧਾਨ ਗੁਰਵਿੰਦਰ ਬੌੜਾਂ ਅਤੇ ਸਕੱਤਰ ਪਰਮਜੀਤ ਕੌਰ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਮਿੱਥ ਕੇ ਮਜ਼ਦੂਰਾਂ ਦਾ ਮਜਾਕ ਬਣਾ ਰਹੀ ਹੈ। ਇਸ ਲਈ ਆਗੂਆਂ ਨੇ ਕਿਹਾ ਕਿ ਸੀਲਿੰਗ ਐਕਟ ਲਾਗੂ ਕਰਕੇ ਵਾਧੂ ਜਮੀਨਾਂ ਬੇਜ਼ਮੀਨਿਆ ਮਜ਼ਦੂਰਾਂ ਅਤੇ ਛੋਟੇ ਕਿਸਾਨਾਂ ਚ ਵੰਡਣ ,ਪੰਚਾਇਤੀ ਜਮੀਨਾਂ ਦੇ ਤੀਜੇ ਹਿੱਸੇ ਨੂੰ ਪੱਕਾ ਦੇਣ, ਮਜ਼ਦੂਰਾਂ ਲਈ ਪੱਕੀ ਦਿਹਾੜੀ ਦਾ ਪ੍ਰਬੰਧ ਕਰਨ, ਲਾਲ ਲਕੀਰ ਦੇ ਮਕਾਨਾਂ ਦੀ ਮਾਲਕੀ ਅਤੇ ਕੋਆਪਰੇਟਿਵ ਸੁਸਾਇਟੀ ਦੇ ਮੈਂਬਰ ਤੇ ਕਰਜੇ ਲੈਣ ਸਬੰਧੀ ਲੜਾਈ ਤੇਜ ਕਰਨ ਲਈ 20 ਜਨਵਰੀ ਤੋਂ ਪਿੰਡਾਂ 'ਚ ਰੈਲੀਆਂ ਸ਼ੁਰੂ ਕੀਤੀਆਂ ਜਾਣਗੀਆ ਅਤੇ ਫਿਰ ਲਾਮਬੰਦੀ ਕਰਕੇ 20 ਫਰਵਰੀ ਨੂੰ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਸਾਂਝੇ ਸੱਦੇ ਤੇ ਪੰਜਾਬ ਪੱਧਰੀ ਤਹਿਸੀਲਾਂ ਅਤੇ ਸਬ ਤਹਿਸੀਲਾਂ ਤੇ ਵੱਡੀ ਗਿਣਤੀ ਚ ਧਰਨੇ ਦਿਤੇ ਜਾਣਗੇ। 
ਆਗੂਆਂ ਨੇ ਮਜ਼ਦੂਰਾਂ ਦੀਆਂ ਮੁੱਖ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਤਿੱਖਾ ਕਰਨ ਦਾ ਐਲਾਨ ਕੀਤਾ। ਅੱਜ ਦੀ ਮੀਟਿੰਗ ਚ ਧਰਮਵੀਰ ਹਰੀਗੜ, ਜਗਤਾਰ ਤੋਲੇਵਾਲ, ਜਸਵੰਤ ਖੇੜੀ, ਧਰਮਪਾਲ ਪਟਿਆਲਾ ਹਾਜਰ ਸਨ।
Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2024