ਚੰਡੀਗੜ੍ਹ-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਜ਼ਰਾਈਲ-ਹਮਾਸ ਵਿਚਕਾਰ ਛਿੜੇ ਯੁੱਧ ਨੂੰ ਮਨੁੱਖਤਾ ਲਈ ਘੋਰ ਦੁਖਾਂਤਕ ਕਰਾਰ ਦਿੰਦਿਆਂ ਜੋ ਚਿੰਤਾ ਜਤਾਈ ਹੈ ਉਹ ਬੇਹੱਦ ਸਲਾਘਾਯੋਗ ਸੋਚ ਦਾ ਪ੍ਰਗਟਾਵਾ ਹੈ ਇਹਨਾ ਵਿਚਾਰਾ ਦਾ ਪ੍ਰਗਟਾਵਾ ਕਰਦਿਆ ਸ੍ਰੌਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਜੇਕਰ ਇਸ ਜੰਗ ਨੂੰ ਤੁਰੰਤ ਨਾ ਰੋਕਿਆ ਗਿਆ ਤਾਂ ਹਾਲਾਤ ਤੀਜੀ ਵਿਸ਼ਵ ਜੰਗ ਵੱਲ ਵੱਧ ਸਕਦੇ ਹਨ, ਜੋ ਮਨੁੱਖੀ ਸੱਭਿਅਤਾ ਲਈ ਬੇਹੱਦ ਮਾਰੂ ਸਾਬਤ ਹੋ ਸਕਦੀ ਹੈ। ਉਹਨਾਂ ਕਿਹਾ ਸਿੰਘ ਸਾਹਿਬ ਨੇ ਸਿੱਖ ਗੁਰੂ ਸਾਹਿਬਾਨ ਦੇ ਵਿਸਵ ਸਾਤੀ ਦੇ ਫਲਸਫੇ ਨੂੰ ਸਿੱਖੀ ਸਿਧਾਂਤਾ ਦੇ ਪਹਿਰੇਦਾਰ ਵਜੋ ਅੱਗੇ ਤੋਰਦਿਆ ਦੁਨੀਆ ਦਾ ਧਿਆਨ ਖਿੱਚਿਆ ਹੈ । ਸਿੰਘ ਸਾਹਿਬ ਦਾ ਇਹ ਬਿਆਨ ਬੇਹੱਦ ਅਹਿਮ ਹੈ ਜਦ ਇਜਰਾਇਲ ਵਰਗਾ ਮੁਲਕ ਫਲਸਤੀਨ ਦੇ ਇਲਾਕੇ ਗਾਜਾਪੱਟੀ ਨੂੰ ਦੁਨੀਆ ਦੇ ਨਕਸ਼ੇ ਤੋ ਮਿਟਾਉਣ ਲਈ ਤੁਲਿਆ ਬੈਠਾ ਹੈ ।