Canada

10 ਭਾਰਤੀ ਸ਼ਹਿਰਾਂ ਵਿੱਚ ਖੁੱਲ੍ਹੇ ਰਹਿਣਗੇ ਕੈਨੇਡਾ ਦੇ ਵੀਜ਼ਾ ਅਰਜ਼ੀ ਕੇਂਦਰ

  • Punjabi Bulletin
  • Oct 21, 2023
10 ਭਾਰਤੀ ਸ਼ਹਿਰਾਂ ਵਿੱਚ ਖੁੱਲ੍ਹੇ ਰਹਿਣਗੇ ਕੈਨੇਡਾ ਦੇ ਵੀਜ਼ਾ ਅਰਜ਼ੀ ਕੇਂਦਰ
  • 212 views

ਕੈਨੇਡਾ-ਪਿਛਲੇ ਮਹੀਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖਾਲਿਸਤਾਨ ਪੱਖੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਸਬੰਧ ਵਿੱਚ ਕੈਨੇਡਾ ਵਿੱਚ ਭਾਰਤੀ ਅਧਿਕਾਰੀਆਂ ਨਾਲ “ਸੰਭਾਵੀ ਸਬੰਧ” ਦੇ ਦੋਸ਼ ਲਾਏ ਜਾਣ ਤੋਂ ਬਾਅਦ ਕੂਟਨੀਤਕ ਵਿਵਾਦ ਸ਼ੁਰੂ ਹੋ ਗਿਆ ਸੀ ਜਿਸ ਤੋਂ ਬਾਅਦ ਕੈਨੇਡਾ ਵੱਲੋਂ ਭਾਰਤ ਤੋਂ ਆਪਣੇ 41 ਡਿਪਲੋਮੈਟਾਂ ਨੂੰ ਵਾਪਸ ਲੈਣ ਦੀ ਘੋਸ਼ਣਾ ਦੇ ਕੁਝ ਘੰਟਿਆਂ ਬਾਅਦ ਵੀਜ਼ਾ ਸੇਵਾ ਪ੍ਰਦਾਤਾ ਨੇ ਸਪੱਸ਼ਟ ਕੀਤਾ ਕਿ ਉਸ ਦੇ ਕੈਨੇਡਾ-ਕੇਂਦ੍ਰਿਤ ਵੀਜ਼ਾ ਅਰਜ਼ੀ ਕੇਂਦਰ 10 ਭਾਰਤੀ ਸ਼ਹਿਰਾਂ ਵਿੱਚ ਖੁੱਲ੍ਹੇ ਰਹਿਣਗੇ। ਜਾਣਕਾਰੀ ਮੁਤਾਬਕ VFS ਗਲੋਬਲ ਨੇ 20 ਅਕਤੂਬਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਕਿਰਪਾ ਕਰਕੇ ਨੋਟ ਕਰੋ ਕਿ ਸਾਡੇ 10 ਭਾਰਤੀ ਸ਼ਹਿਰਾਂ ਵਿੱਚ ਕੈਨੇਡਾ ਦੇ ਵੀਜ਼ਾ ਅਰਜ਼ੀ ਕੇਂਦਰ ਆਮ ਤੌਰ ’ਤੇ ਕੰਮ ਕਰਦੇ ਰਹਿੰਦੇ ਹਨ, ਜਿਵੇਂ ਕਿ ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਨਿਰਦੇਸ਼ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਇਹ ਸੈਂਟਰ ਕੈਨੇਡਾ ਵੀਜ਼ਾ ਅਰਜ਼ੀ ਕੇਂਦਰ ਨਵੀਂ ਦਿੱਲੀ, ਜਲੰਧਰ, ਚੰਡੀਗੜ੍ਹ, ਮੁੰਬਈ, ਅਹਿਮਦਾਬਾਦ, ਬੈਂਗਲੁਰੂ, ਚੇਨਈ, ਹੈਦਰਾਬਾਦ, ਕੋਲਕਾਤਾ ਅਤੇ ਪੁਣੇ ਸ਼ਹਿਰਾਂ ਵਿੱਚ VFS ਗਲੋਬਲ ਦੁਆਰਾ ਚਲਾਏ ਜਾਂਦੇ ਹਨ। ਵੀਐਫਐਸ ਗਲੋਬਲ ਦਾ ਇਹ ਸਪਸ਼ਟੀਕਰਨ IRCC ਦੇ ਨੋਟ ਕੀਤੇ ਜਾਣ ਤੋਂ ਬਾਅਦ ਆਇਆ ਹੈ ਕਿ ਭਾਰਤ ਵਿੱਚ ਕੈਨੇਡਾ ਦੀ ਡਿਪਲੋਮੈਟਿਕ ਮੌਜੂਦਗੀ ਵਿੱਚ ਕਮੀ ਵੀਜ਼ਾ ਪ੍ਰੋਸੈਸਿੰਗ ਸਮੇਂ ਨੂੰ ਪ੍ਰਭਾਵਤ ਕਰੇਗੀ। IRCC ਭਾਰਤ ਵਿੱਚ ਆਪਣੇ ਕਰਮਚਾਰੀਆਂ ਦੀ ਸੰਖਿਆ ਨੂੰ 27 ਤੋਂ ਘਟਾ ਕੇ 5 ਕਰ ਰਿਹਾ ਹੈ। 9R33 ਭਾਰਤ ਤੋਂ ਅਰਜ਼ੀਆਂ ਨੂੰ ਸਵੀਕਾਰ ਕਰਨਾ ਅਤੇ ਪ੍ਰਕਿਰਿਆ ਕਰਨਾ ਜਾਰੀ ਰੱਖੇਗਾ, ਪਰ ਸਟਾਫਿੰਗ ਦੇ ਘਟਾਏ ਜਾਣ ਨਾਲ ਪ੍ਰਕਿਰਿਆ ਦੇ ਸਮੇਂ ਨੂੰ ਪ੍ਰਭਾਵਿਤ ਕਰਨ ਦੀ ਉਮੀਦ ਹੈ। ਗੌਰਤਲਬ ਹੈ ਕਿ ਕੈਨੇਡੀਅਨ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ 19 ਅਕਤੂਬਰ ਨੂੰ ਓਟਵਾ ਵਿੱਚ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਭਾਰਤ ਤੋਂ 41 ਕੈਨੇਡੀਅਨ ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਦੇ ਫੈਸਲੇ ਦੀ ਪੁਸ਼ਟੀ ਕੀਤੀ। ਉਸਨੇ ਕਿਹਾ ਕਿ ਇਹ ਕਦਮ ਦੇਸ਼ ਵਿੱਚ ਮੌਜੂਦਾ 62 ਕੈਨੇਡੀਅਨ ਡਿਪਲੋਮੈਟਾਂ ਵਿੱਚੋਂ ਸਿਰਫ 21 ਨੂੰ ਕੂਟਨੀਤਕ ਛੋਟ ਪ੍ਰਦਾਨ ਕਰਨ ਦੇ ਨਵੀਂ ਦਿੱਲੀ ਦੇ ਫੈਸਲੇ ਕਾਰਨ ਜ਼ਰੂਰੀ ਸੀ। ਉਹਨਾਂ ਕਿਹਾ ਕਿ ਹੁਣ ਤੱਕ, ਮੈਂ ਪੁਸ਼ਟੀ ਕਰ ਸਕਦੀ  ਹਾਂ ਕਿ ਭਾਰਤ ਨੇ 20 ਅਕਤੂਬਰ ਤੱਕ ਦਿੱਲੀ ਵਿੱਚ 21 ਕੈਨੇਡੀਅਨ ਡਿਪਲੋਮੈਟਾਂ ਅਤੇ ਆਸ਼ਰਿਤਾਂ ਨੂੰ ਛੱਡ ਕੇ ਸਾਰਿਆਂ ਲਈ ਅਨੈਤਿਕ ਤੌਰ ’ਤੇ ਡਿਪਲੋਮੈਟਿਕ ਛੋਟ ਹਟਾਉਣ ਦੀ ਆਪਣੀ ਯੋਜਨਾ ਨੂੰ ਰਸਮੀ ਤੌਰ ’ਤੇ ਦੱਸ ਦਿੱਤਾ ਹੈ। ਜੌਲੀ ਨੇ ਅੱਗੇ ਕਿਹਾ ਕਿ ਇਸ ਕਦਮ ਨਾਲ ਕਈ ਭਾਰਤੀ ਸ਼ਹਿਰਾਂ ਵਿੱਚ ਕੂਟਨੀਤਕ ਕਾਰਜ ਪ੍ਰਭਾਵਿਤ ਹੋਣਗੇ।  

Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2026