Canada

ਇੰਸਟੀਚਿਊਟ ਵਿੱਚ ਮਿਲੀ ਗੰਨ, ਇੱਕ ਵਿਦਿਆਰਥੀ ਹਿਰਾਸਤ ਵਿੱਚ

  • Punjabi Bulletin
  • Jan 19, 2023
ਇੰਸਟੀਚਿਊਟ ਵਿੱਚ ਮਿਲੀ ਗੰਨ, ਇੱਕ ਵਿਦਿਆਰਥੀ ਹਿਰਾਸਤ ਵਿੱਚ
  • 204 views

ਟੋਰਾਂਟੋ-ਬੀਤੇ ਦਿਨੀਂ ਮਾਰਕ ਗਾਰਨਿਊ ਕਾਲਜੀਏਟ ਇੰਸਟੀਚਿਊਟ ਵਿੱਚ ਲਾਕਡਾਊਨ ਲਗਾਏ ਜਾਣ ਤੋਂ ਬਾਅਦ ਇੱਕ ਵਿਦਿਆਰਥੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਜਾਣਕਾਰੀ ਮੁਤਾਬਕ ਇਸ ਏਰੀਆ ਵਿੱਚ ਗੰਨ ਵੇਖੇ ਜਾਣ ਦੀਆਂ ਖਬਰਾਂ ਮਿਲਣ ਤੋਂ ਬਾਅਦ ਦੁਪਹਿਰ 12:30 ਵਜੇ ਦੇ ਨੇੜੇ ਤੇੜੇ ਡੌਨ ਮਿੱਲਜ਼ ਰੋਡ ਉੱਤੇ ਓਵਰਲੀਆ ਬੁਲੇਵਾਰਡ ਵਿੱਚ ਸਥਿਤ ਇਸ ਸਕੂਲ ਵਿੱਚ ਪੁਲਿਸ ਨੂੰ ਸੱਦਿਆ ਗਿਆ। ਇੰਸਪੈਕਟਰ ਲੌਰੀ ਕ੍ਰੈਨਨਬਰਗ ਨੇ ਦੱਸਿਆ ਕਿ ਸਕੂਲ ਵਿੱਚ ਗੰਨ ਕਿਸ ਲਈ ਲਿਆਂਦੀ ਗਈ ਇਸ ਬਾਰੇ ਉਹ ਕੁੱਝ ਨਹੀਂ ਆਖ ਸਕਦੇ। ਉਨ੍ਹਾਂ ਦੱਸਿਆ ਕਿ ਕੁੱਝ ਵਿਦਿਆਰਥੀ ਨਾਲ ਲੱਗਦੇ ਸਕੂਲ ਵਿੱਚ ਵੀ ਗਏ ਸਨ ਤੇ ਇਸ ਕਾਰਨ ਵੈਲੀ ਪਾਰਕ ਮਿਡਲ ਸਕੂਲ ਨੂੰ ਵੀ ਹੋਲਡ ਤੇ ਸਕਿਓਰ ਤਹਿਤ ਲਿਆ ਕੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਲਾਕਡਾਊਨ ਸ਼ੁਰੂ ਹੋਣ ਤੋਂ ਕੁੱਝ ਘੰਟੇ ਬਾਅਦ ਇੱਕ ਵਿਦਿਆਰਥੀ ਨੂੰ ਹਿਰਾਸਤ ਵਿੱਚ ਲਿਆ ਗਿਆ।ਪਰ ਅਜੇ ਕਿਸੇ ਤਰ੍ਹਾਂ ਦੇ ਚਾਰਜਿਜ਼ ਨਹੀਂ ਲਾਏ ਗਏ ਹਨ।


Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2026