Canada

ਹੈਮਿਲਟਨ ਵਿੱਚ ਟਰਾਂਜਿਟ ਵਰਕਰਜ਼ਾਂ ਨੇ ਕੀਤੀ ਹੜਤਾਲ ਸ਼ੁਰੂ

  • Punjabi Bulletin
  • Nov 09, 2023
ਹੈਮਿਲਟਨ ਵਿੱਚ ਟਰਾਂਜਿਟ ਵਰਕਰਜ਼ਾਂ ਨੇ ਕੀਤੀ ਹੜਤਾਲ ਸ਼ੁਰੂ
  • 226 views

ਹੈਮਿਲਟਨ-ਹੈਮਿਲਟਨ ਸਿਟੀ ਵਿੱਚ ਬੀਤੀ ਰਾਤ ਟਰਾਂਜਿਟ ਵਰਕਰਜ਼ ਵੱਲੋਂ ਹੜਤਾਲ ਸ਼ੁਰੂ ਕੀਤੀ ਗਈ ਜਿਸ ਤੋਂ ਬਾਅਦ ਹੈਮਿਲਟਨ ਵਾਸੀਆਂ ਨੂੰ ਆਪਣੇ ਰੋਜ਼ਾਨਾ ਦੇ ਕੰਮ ਕਾਜ ਨਬੇੜਨ ਲਈ ਆਵਾਜਾਈ ਦਾ ਕੋਈ ਹੋਰ ਰਾਹ ਅਪਨਾਉਣਾ ਹੋਵੇਗਾ। ਜਾਣਕਾਰੀ ਮੁਤਾਬਕ ਸਿਟੀ ਦੇ ਟਰਾਂਜਿਟ ਵਰਕਰਜ਼ ਰਸਮੀ ਤੌਰ ਉੱਤੇ ਅੱਧੀ ਰਾਤ ਨੂੰ ਹੜਤਾਲ ਉੱਤੇ ਚਲੇ ਗਏ। ਸਿਟੀ ਤੇ ਏਟੀਯੂ ਲੋਕਲ 107 ਦੀ ਨੁਮਾਇੰਦਗੀ ਵਾਲੇ 900 ਟਰਾਂਜਿਟ ਵਰਕਰਜ਼ ਦਰਮਿਆਨ ਗੱਲਬਾਤ ਸਿਰੇ ਨਹੀਂ ਚੜ੍ਹੀ ਤੇ ਵਰਕਰਜ਼ ਹੜਤਾਲ ਉੱਤੇ ਚਲੇ ਗਏ। ਮਿਊਂਸਪੈਲਿਟੀ ਵੱਲੋਂ ਰੈਜ਼ੀਡੈਂਟਸ ਨੂੰ ਇਸ ਹੜਤਾਲ ਲਈ ਤਿਆਰ ਰਹਿਣ ਲਈ ਕਿਹਾ ਜਾ ਰਿਹਾ ਹੈ। ਪਰ ਇਹ ਗੱਲਬਾਤ ਸਿਰੇ ਚੜ੍ਹਦੀ ਚੜ੍ਹਦੀ ਰਹਿ ਗਈ। ਸਿਟੀ ਆਫ ਹੈਮਿਲਟਨ ਵੱਲੋਂ ਇਸ ਹਫਤੇ ਦੇ ਸ਼ੁਰੂ ਵਿੱਚ ਬਿਆਨ ਜਾਰੀ ਕਰਕੇ ਆਖਿਆ ਗਿਆ ਕਿ ਸਿਟੀ ਦਾ ਮੰਨਣਾ ਹੈ ਕਿ ਉਹ ਆਪਣੇ ਮੁਲਾਜ਼ਮਾਂ ਨਾਲ ਬਿਲਕੁਲ ਜਾਇਜ਼ ਕਰ ਰਹੀ ਹੈ। ਸਿਟੀ ਦਾ ਕਹਿਣਾ ਹੈ ਕਿ ਓਨਟਾਰੀਓ ਵਿੱਚ ਸੱਭ ਤੋਂ ਵੱਧ ਭੱਤੇ ਹਾਸਲ ਕਰਨ ਵਾਲਿਆਂ ਵਿੱਚ ਉਨ੍ਹਾਂ ਦੇ ਟਰਾਂਜਿਟ ਵਰਕਰਜ਼ ਵੀ ਹਨ। ਇਹ ਸਿਰਫ ਮਿਸੀਸਾਗਾ ਤੇ ਬਰੈਂਪਟਨ ਤੋਂ ਪਿੱਛੇ ਹਨ। ਸਿਟੀ ਦਾ ਸੁਝਾਅ ਹੈ ਕਿ ਰੈਜ਼ੀਡੈਂਟਸ ਬਾਈਕ ਸਾਂਝੀ ਕਰ ਸਕਦੇ ਹਨ, ਈ ਸਕੂਟਰ, ਕਾਰ ਸਾਂਝੀ ਕਰਨ ਦੇ ਨਾਲ ਨਾਲ ਟੈਕਸੀਆਂ ਦਾ ਸਹਾਰਾ ਵੀ ਆਉਣ ਜਾਣ ਲਈ ਲੈ ਸਕਦੇ ਹਨ। ਦੂਜੇ ਪਾਸੇ ਵਰਕਰਜ਼ ਦਾ ਕਹਿਣਾ ਹੈ ਕਿ ਉਹ ਮਹਿੰਗਾਈ ਨਾਲ ਸਿੱਝਣ ਜੋਗੇ ਭੱਤੇ ਵਧਾਉਣ ਦੀ ਮੰਗ ਕਰ ਰਹੇ ਹਨ। ਯੂਨੀਅਨ ਵੱਲੋਂ ਅੱਜ ਸਵੇਰੇ 10:00 ਵਜੇ ਫਰੈਂਕ ਕੂਕ ਟਰਮੀਨਲ ਉੱਤੇ ਰੈਲੀ ਤੇ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ।


Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2026