ਚੰਡੀਗੜ੍ਹ-ਪੰਜਾਬ ਸਰਕਾਰ ਵੱਲੋਂ ਕੈਬਨਿਟ ਵਿਚ ਵੱਡਾ ਫੇਰਬਦਲ ਕੀਤਾ ਗਿਆ ਜਿਸ ਦੇ ਮੱਦੇਨਜਰ ਮੰਤਰੀਆਂ ਦੇ ਵਿਭਾਗਾਂ ਵਿਚ ਵੀ ਬਦਲਾਅ ਕੀਤੇ ਹਨ। ਜਾਣਕਾਰੀ ਮੁਤਾਬਕ ਗੁਰਮੀਤ ਸਿੰਘ ਮੀਤ ਹੇਅਰ ਤੋਂ ਮਾਈਨਿੰਗ ਵਿਭਾਗ ਲੈ ਕੇ ਚੇਤਨ ਸਿੰਘ ਜੌੜਾਮਾਜਰਾ ਨੂੰ ਦੇ ਦਿੱਤਾ ਹੈ। ਇਸ ਨਾਲ ਜੌੜਾਮਾਜਰਾ ਕੋਲ ਹੁਣ 7 ਵਿਭਾਗਾਂ ਦੀ ਜ਼ਿੰਮੇਵਾਰੀ ਆ ਗਈ ਹੈ, ਜਦ ਕਿ ਗੁਰਮੀਤ ਸਿੰਘ ਕੋਲੋਂ 5 ਵਿਭਾਗਾਂ ’ਚੋਂ 4 ਵਿਭਾਗ ਵਾਪਸ ਲੈ ਲਏ ਗਏ ਹਨ। ਮੀਤ ਹੇਅਰ ਕੋਲ ਹੁਣ ਖੇਡਾਂ ਤੇ ਨੌਜਵਾਨ ਭਲਾਈ ਵਿਭਾਗ ਹੈ। ਉਨ੍ਹਾਂ ਦਾ ਦੂਜਾ ਵਿਭਾਗ ਵਿਗਿਆਨ ਅਤੇ ਤਕਨਾਲੋਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਕੋਲ ਰੱਖਿਆ ਹੈ। ਇਹ ਦੂਜੀ ਵਾਰ ਹੈ ਜਦੋਂ ਹੇਅਰ ਤੋਂ ਵਿਭਾਗ ਖੋਹੇ ਗਏ ਹਨ। ਉਹ ਇਸ ਤੋਂ ਪਹਿਲਾਂ ਉਚੇਰੀ ਅਤੇ ਸਕੂਲ ਸਿੱਖਿਆ ਦਾ ਚਾਰਜ ਸੰਭਾਲ ਰਹੇ ਸਨ। ਸੂਬੇ ਵਿੱਚ ਆਮ ਆਦਮੀ ਪਾਰਟੀ ਦੇ 20 ਮਹੀਨਿਆਂ ਦੇ ਕਾਰਜਕਾਲ ਦੌਰਾਨ ਜੌੜਾਮਾਜਰਾ ਪੰਜਾਬ ਦੇ ਚੌਥੇ ਸਿੰਜਾਈ ਮੰਤਰੀ ਬਣੇ ਹਨ। ਬ੍ਰਹਮ ਸ਼ੰਕਰ ਜਿੰਪਾ ਨੂੰ ਸਿੰਜਾਈ ਵਿਭਾਗ ਮਿਲਿਆ, ਉਸ ਤੋਂ ਬਾਅਦ ਹਰਜੋਤ ਬੈਂਸ ਅਤੇ ਫਿਰ ਹੇਅਰ ਸਨ।