ਪਥਰਾਲਾ/ ਬਠਿੰਡਾ-ਆਮ ਆਦਮੀ ਪਾਰਟੀ ਹਾਈਕਮਾਂਡ ਵਲੋਂ ਹਲਕਿਆਂ ਦੇ ਬਲਾਕ "ਪ੍ਰਭਾਰੀ" ਨਿਯੁਕਤ ਕਰਨ ਦੀ ਲਿਸਟ ਜਾਰੀ ਕੀਤੀ ਗਈ। ਪਾਰਟੀ ਵਲੋਂ ਮਿਹਨਤੀ ਨੌਜਵਾਨਾਂ ਨੂੰ ਮੌਕਾ ਦਿੱਤਾ ਗਿਆ ਤਾਂ ਜੋ ਪਾਰਟੀ ਨੂੰ ਪਾਰਲੀਮੈਂਟ ਚੋਣਾਂ ਲਈ ਮਜਬੂਤ ਕੀਤਾ ਜਾ ਸਕੇ। ਏਸੇ ਲਿਸਟ ਵਿੱਚ ਪਿੰਡ ਪਥਰਾਲਾ ਦੇ ਮਿਹਨਤੀ ਜੁਝਾਰੂ ਨੌਜਵਾਨ ਐਡਵੋਕੇਟ ਹਰਦੀਪ ਸਰਾਂ ਦਾ ਨਾਮ ਵੀ ਸ਼ਾਮਿਲ ਕੀਤਾ ਗਿਆ। ਹਰਦੀਪ ਸਿੰਘ ਸਰਾਂ ਉਹ ਨੌਜਵਾਨ ਹੈ ਜਿੰਨ੍ਹਾਂ ਨੇ ਆਮ ਆਦਮੀ ਪਾਰਟੀ ਖੜ੍ਹਾ ਕਰਨ ਵਿੱਚ ਦਿਨ ਰਾਤ ਮਿਹਨਤ ਕੀਤੀ । ਉਹਨਾਂ ਦੀ ਮਿਹਨਤ ਨੂੰ ਦੇਖਦੇ ਹੋਏ ਪਾਰਟੀ ਹਾਈਕਮਾਂਡ ਵਲੋਂ ਉਹਨਾਂ ਨੂੰ ਹਲਕਾ ਤਲਵੰਡੀ ਸਾਬੋ ਦਾ ਬਲਾਕ "ਪ੍ਰਭਾਰੀ" ਨਿਯੁਕਤ ਕੀਤਾ ਗਿਆ। ਹਰਦੀਪ ਸਰਾਂ ਵਲੋਂ ਜਿੱਥੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਗਿਆ ਉੱਥੇ ਹੀ ਪਾਰਟੀ ਸੁਪਰੀਮੋ ਦਿੱਲੀ ਦੇ ਮੁੱਖ ਮੰਤਰੀ ਅਰਬਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਡਾਕਟਰ ਸੰਦੀਪ ਪਾਠਕ, ਕਾਰਜਕਾਰੀ ਪ੍ਰਧਾਨ ਬੁਧ ਰਾਮ ਅਤੇ ਸਾਰੇ ਦੋਸਤ ਮਿੱਤਰਾਂ ਬਠਿੰਡਾ ਦਿਹਾਤੀ ਦੇ ਵੋਟਰਾਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਸਾਥ ਦਿੱਤਾ । ਉਹਨਾਂ ਪਾਰਟੀ ਹਾਈਕਮਾਂਡ ਨੂੰ ਭਰੋਸਾ ਦਿਵਾਇਆ ਕਿ ਜੋ ਡਿਊਟੀ ਉਹਨਾਂ ਉਪਰ ਵਿਸ਼ਵਾਸ ਕਰਕੇ ਲਗਾਈ ਗਈ ਹੈ ਉਹ ਇਸ ਡਿਊਟੀ ਨੂੰ ਪੂਰੀ ਲਗਨ ਮਿਹਨਤ ਅਤੇ ਤਨਦੇਹੀ ਨਾਲ ਨਿਭਾਉਣਗੇ।