Poems

ਮੈ ਸਿੱਖ ਬਣਨਾ ਚਾਹੁੰਦਾ ਹਾਂ !

  • Punjabi Bulletin
  • Nov 26, 2023
ਮੈ ਸਿੱਖ ਬਣਨਾ ਚਾਹੁੰਦਾ ਹਾਂ !
  • 490 views

 ਬਾਬਾ ਨਾਨਕ ਜੀ ਮੈ ਹਰ ਸਾਲ ਤੇਰਾ ਜਨਮ ਦਿਨ ਮਨਾਉਂਦਾ ਹਾਂ

ਤੇਰੀ ਸਿੱਖੀ ਤੋਂ ਤਾਂ ਭਾਵੇਂ ਕੋਹਾਂ ਦੂਰ ਹਾਂ

ਪਰ ਫਿਰ ਵੀ ਤੇਰਾ ਸੱਚਾ ਸਿੱਖ ਅਖਵਾਉਂਦਾ ਹਾਂ। 

ਮੇਰੇ ਕਦੇ ਵੀ ਮੇਚ ਨਹੀ ਆਏ ਤੇਰੇ ਵਡਮੁੱਲੇ ਵਿਚਾਰ

ਤਾਹੀਓਂ ਤਾਂ "ਇਹ ਜਨੇਊ ਜੀਅ ਕਾਵਾਲੇ ਤੇਰੇ ਸਦੀਵੀ ਸੱਚ ਤੋਂ ਪਾਸਾ ਵੱਟ

ਮੈ ਉਹਨਾਂ ਪਾਡਿਆਂ ਨੂੰ ਹੀ ਮੁੜ ਕੇ ਹੱਥ ਦਿਖਾਉਂਦਾ ਹਾਂ,

ਜਿੰਨਾਂ ਦਾ ਤੂੰ ਭਾਂਡਾ ਚੁਰਾਹੇ ਭੰਨਿਆ ਸੀ ।

ਮੈ ਪੀਰਾਂ ਦੇ ਜਾਂਦਾ ਹਾਂਮਸਤਾਂ ਨੂੰ ਮੰਨਦਾ ਹਾਂ ਤੇ ਚੌਂਕੀਆਂ ਲਾਉਂਦਾ ਹਾਂ,

 ਮੈ ਕਦੇ ਵੀ ਸਮੁੱਚੀ ਮਨੁਖਤਾ ਲਈ ਚਾਨਣ ਮੁਨਾਰਾ ਬਣੀ 

ਤੇਰੀ ਬਾਣੀ ਨੂੰ ਵਿਚਾਰਿਆ ਹੀ ਨਹੀ !

ਬੱਸ ਸਿੱਖਿਆ ਸਿਖਾਇਆ ਰੱਟੇ ਹੀ ਲਾਉਂਦਾ ਹਾਂ,

ਮੈ ਤੇਰੀ ਜਾਗਤ ਜੋਤ ਨਾਲ ਤਾਂ ਕਦੇ ਜੁੜਿਆ ਹੀ ਨਹੀ,

ਮੈ ਤਾਂ ਤੇਰੀ ਧੁਰ ਕੀ ਬਾਣੀ ਦਾ ਓਟ ਆਸਰਾ ਲੈ ਕੇ 

ਅਪਣਾ ਕਾਰੋਬਾਰ ਵਧਾਉਂਦਾ ਹਾਂ,

ਤੇਰੇ ਕਿਰਤ ਕਰੋ ਤੇ ਵੰਡ ਕੇ ਛਕਣ ਦੇ ਹੋਕੇ ਨੂੰ ਭੁੱਲ ਕੇ 

ਮਾਇਆਧਾਰੀ ਬਣ ਤੇਰੇ ਨਾਮ ਤੇ ਹੀ ਕੂੜ ਦੇ ਡੇਰੇ ਚਲਾਉਂਦਾ ਹਾਂ,

ਤੇਰੀ ਬਾਣੀ ਦੇ ਅਸਲ ਅਰਥਾਂ ਦੇ ਅਨਰਥ ਕਰਦਾ ਹਾਂ,

ਤੇ ਭੋਲੇ ਭਾਲੇ ਲੋਕਾਂ ਨੂੰ ਮੂਰਖ ਬਣਾਉਦਾ ਹਾਂ

ਜਿਹੜੇ ਤੇਰੇ ਸੱਚ ਤੋ ਸਹਿਮੇ ਹੋਏ ਨੇ,

ਮੈ ਉਹਨਾਂ ਤਾਕਤਾਂ ਨਾਲ ਹੱਥ ਮਿਲਾਉਦਾ ਹਾਂ,

ਝੂਠ ਦਾ ਪਿਛਲੱਗ ਬਣ ਤੇਰੇ ਮਨੁਖਤਾਵਾਦੀ ਸੱਚ ਨੂੰ  ਛੁਪਾਉਂਦਾ ਹਾਂ 

ਤੇ ਝੂਠ ਨੂੰ  ਵਡਿਆਉਂਦਾ ਹਾਂ

ਪਦਾਰਥਾਂ ਤੇ ਸੁਆਰਥਾਂ  ਅੰਨ੍ਹਾ ਹੋ ਕੇ ਤੈਨੂੰ ਪਿੱਠ ਦਿਖਾਉਦਾ ਹਾਂ।

 ਬਾਬਾ ਭਾਵੇਂ ਮੈ ਤੇਰੀ ਸਿੱਖੀ ਤੋ ਦੂਰ ਹਾਂ,

ਫਿਰ ਵੀ ਸਿੱਖ ਅਖਵਾਉਦਾ ਹਾਂ,

ਬਾਬਾ ! ਹੁਣ ਮੈ ਝੂਠ ਬੋਲ ਬੋਲ ਕੇ ਥੱਕ ਗਿਆ ਹਾਂ,

ਤਹੀਓ ਤਾਂ ਹੁਣ ਆਪਣੇ  ਆਪ ਨੂੰ ਲਾਹਣਤਾਂ ਪਾਉਂਦਾ ਹਾਂ,

ਅੱਜ ਮੇਰਾ ਅੰਦਰਲਾ ਕੁਰਲਾ ਕੁਰਲਾ ਕੇ ਕਹਿ ਰਿਹਾ  ਹੈ 

ਕਿ ਬਾਬਾ ਹੁਣ ਮੈ ਸੱਚਮੁੱਚ ਤੇਰਾ ਸਿੱ ਬਣਨਾ ਚਾਹੁੰਦਾ ਹਾਂ। 

ਮੈ ਸਿੱਖ ਬਣਨਾ ਚਾਹੁੰਦਾ ਹਾਂ ਬਾਬਾ !

ਬਘੇਲ ਸਿੰਘ ਧਾਲੀਵਾਲ

ਪਿੰਡ ਤੇ ਡਾਕਘਰ ਝਲੂਰ

ਜਿਲ੍ਹਾ ਬਰਨਾਲਾ(ਪੰਜਾਬ)

99142-58142

Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2025