Canada

ਓਨਟਾਰੀਓ ਸਰਕਾਰ ਦੇਵੇਗੀ ਨਫਰਤ ਸਬੰਧੀ ਮਾਮਲਿਆਂ ਦੀ ਰੋਕਥਾਮ ਲਈ 20.5 ਮਿਲੀਅਨ ਡਾਲਰ

  • Punjabi Bulletin
  • Dec 07, 2023
 ਓਨਟਾਰੀਓ ਸਰਕਾਰ ਦੇਵੇਗੀ ਨਫਰਤ ਸਬੰਧੀ ਮਾਮਲਿਆਂ ਦੀ ਰੋਕਥਾਮ ਲਈ 20.5 ਮਿਲੀਅਨ ਡਾਲਰ
  • 185 views

ਓਨਟਾਰੀਓ-ਨਫਰਤ ਨਾਲ ਸਬੰਧਤ ਮਾਮਲਿਆਂ ਦੀ ਰੋਕਥਾਮ ਲਈ ਓਨਟਾਰੀਓ ਸਰਕਾਰ ਧਰਮ ਤੇ ਕਲਚਰਲ ਗਰੁੱਪਜ਼ ਨੂੰ 20.5 ਮਿਲੀਅਨ ਡਾਲਰ ਦੀ ਵਾਧੂ ਮਦਦ ਦੇਣ ਜਾ ਰਹੀ ਹੈ। ਇਸ ਦੌਰਾਨ ਤਰਜੀਹ ਯਹੂਦੀ ਤੇ ਮੁਸਲਮਾਨ ਗਰੁੱਪਜ਼ ਨੂੰ ਦਿੱਤੀ ਜਾਵੇਗੀ। ਇਹ ਫੰਡਿੰਗ ਉਨ੍ਹਾਂ 12.5 ਮਿਲੀਅਨ ਡਾਲਰਜ਼ ਤੋਂ ਵੱਖ ਹੈ ਜਿਹੜੀ ਸਰਕਾਰ ਵੱਲੋਂ ਪਹਿਲਾਂ ਹੀ ਐਂਟੀ ਹੇਟ ਸਕਿਊਰਿਟੀ ਐਂਡ ਪ੍ਰੀਵੈਨਸ਼ਨ ਗ੍ਰਾਂਟ ਦੇ ਪਹਿਲੇ ਗੇੜ ਵਜੋਂ 1400 ਗਰੁੱਪਸ ਨੂੰ ਮੁਹੱਈਆ ਕਰਵਾਈ ਜਾ ਚੁੱਕੀ ਹੈ। ਸਿਟੀਜ਼ਨਸਿ<ਪ ਐਂਡ ਮਲਟੀਕਲਚਰਿਜ਼ਮ ਮੰਤਰੀ ਮਾਈਕਲ ਫੋਰਡ ਨੇ ਆਖਿਆ ਕਿ ਓਨਟਾਰੀਓ ਵਿੱਚ ਪਿਛਲੇ ਕੁੱਝ ਹਫਤਿਆਂ ਵਿੱਚ ਯਹੂਦੀਆਂ ਤੇ ਮੁਸਲਮਾਨਾਂ ਵਿਰੋਧੀ ਗਤੀਵਿਧੀਆਂ ਵਿੱਚ ਵਾਧਾ ਵੇਖਣ ਨੂੰ ਮਿਲਿਆ ਹੈ ਤੇ ਓਨਟਾਰੀਓ ਵਿੱਚ ਇਸ ਤਰ੍ਹਾਂ ਦੇ ਨਫਰਤ ਭਰੇ ਕਾਰਿਆਂ ਲਈ ਕੋਈ ਥਾਂ ਨਹੀਂ।

ਇਸ ਗ੍ਰਾਂਟ ਤਹਿਤ ਅਜਿਹੇ ਗਰੁੱਪਜ਼ ਨੂੰ 20,000 ਡਾਲਰ ਤੱਕ ਦੀ ਮਦਦ ਦਿੱਤੀ ਜਾਂਦੀ ਹੈ ਤਾਂ ਕਿ ਉਹ ਕਮਿਊਨਿਟੀ ਫੈਸਿਲੀਟੀਜ਼, ਸਿਨੇਗੌਗ, ਮਸਜਿਦਾਂ, ਸਕੂਲਾਂ ਤੇ ਚਾਈਲਡ ਕੇਅਰ ਸੈਂਟਰਾਂ ਨੂੰ ਗ੍ਰੈਫਿਟੀ, ਤੋੜ ਭੰਨ੍ਹ ਤੇ ਹੋਰਨਾਂ ਹੇਟ ਕ੍ਰਾਈਮ ਤਹਿਤ ਕੀਤੇ ਗਏ ਨੁਕਸਾਨ ਤੋਂ ਬਚਾਅ ਸਕਣ। ਇਹ ਪੈਸਾ ਸਕਿਊਰਿਟੀ ਸਟਾਫ ਨੂੰ ਹਾਇਰ ਕਰਨ, ਸਰਵੇਲੈਂਸ ਕੈਮਰੇ ਖਰੀਦਣ, ਸਕਿਊਰਿਟੀ ਦਾ ਮੁਲਾਂਕਣ ਕਰਵਾਉਣ, ਸਾਈਬਰਸਕਿਊਰਿਟੀ ਵਿੱਚ ਵਾਧਾ ਕਰਨ ਤੇ ਬਿਲਡਿੰਗਾਂ ਦੀ ਮੁਰੰਮਤ ਆਦਿ ਲਈ ਖਰਚਿਆ ਜਾ ਸਕਦਾ ਹੈ।


Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2026