Poems

ਸਾਲ ਨਵਾਂ

  • Punjabi Bulletin
  • Dec 08, 2023
ਸਾਲ ਨਵਾਂ
  • 130 views
ਖੁਸ਼ੀਆਂ ਖੇੜੇ ਲੇ ਕੇ ਆਵੇ, ਸਾਲ ਨਵਾਂ
ਜਿੰਦਗੀ ਦਾ ਵਿਹੜਾ ਰੁਸ਼ਨਾਵੇ, ਸਾਲ ਨਵਾਂ

ਪਿਛਲੇ ਵਿੱਚ ਬਥੇਰੇ ਝੱਖੜ ਝੁੱਲੇ ਨੇ,
ਹੁਣ ਨਾ ਕੋਈ ਤੁਫਾਨ ਲਿਆਵੇ, ਸਾਲ ਨਵਾਂ

ਚਿੱਟੇ ਚਾਨਣ ਵਰਗਾ, ਸੂਰਜ ਚੜ ਜਾਵੇ
ਕਾਲੀਆਂ ਰਾਤਾਂ ਦੂਰ ਭਜਾਵੇ, ਸਾਲ ਨਵਾਂ
ਘਰ ਘਰ ਦੇ ਵਿੱਚ, ਚਾਵਾਂ ਵਾਲਾ ਦੀਪ ਜਗੇ
ਗਮ ਦਾ ਨੇਰਾ ਦੂਰ ਭਜਾਵੇ, ਸਾਲ ਨਵਾ 

ਛੜੇ ਵਿਚਾਰੇ, ਜਿਹੜੇ ਵਾਂਝੇ ਵਿਆਹਾਂ ਤੋਂ
ਸਿਹਰਾ ਮੱਥੇ ਉੱਤੇ ਸਜਾਵੇ,ਸਾਲ ਨਵਾ 

ਅੱਕ ਗਏ ਹਾਂ ਗੁਰਬਤ ਤੇ ਮਹਿਗਾਈ ਤੋਂ
ਸੁੱਖ ਦਾ ਕੋਈ ਸਾਹ ਲਿਆਵੇ, ਸਾਲ ਨਵਾਂ

ਧਰਮ ਦੇ ਨਾਂ ਤੇ ਜਿਹੜੇ ਵੰਡੀਆਂ ਪਾਉਦੇ ਨੇ
ਉਨਾਂ ਨੂੰ ਕੇਈ ਅਕਲ ਸਿਖਾਵੇ,  ਸਾਲ ਨਵਾਂ

ਪਿਆਰ ਮਹੱਬਤ ਵਾਲਾ, ਮੀਂਹ ਵਰਸਾ ਦੇਵੇ
ਨਫਰਤਾਂ ਨੂੰ ਦੂਰ ਭਜਾਵੇ, ਸਾਲ ਨਵਾਂ

ਗੁਲਾਮੀ ਵਾਲਿਆ, ਸੱਜਣ ਜਿਹੜੇ ਰੁੱਸੇ ਨੇ
ਉਨ੍ਹਾਂ ਨੂੰ ਵੀ ਮੋੜ ਲਿਆਵੇ, ਸਾਲ ਨਵਾਂ

ਬੂਟਾ ਗੁਲਾਮੀ ਵਾਲਾ
ਕੋਟ ਈਸੇ ਖਾ ਮੋਗਾ
94171 97395

Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2024