Punjab

ਕਿਰਤੀ ਕਿਸਾਨ ਯੂਨੀਅਨ ਵੱਲੋਂ ਕੱਲ੍ਹ ਨੂੰ ਪਾਤੜਾਂ ਤੋਂ ਖਨੌਰੀ ਰੋਡ ਤੇ ਸਥਿਤ ਟੋਲ ਪਲਾਜ਼ਾ ਬੰਦ ਕਰਨ ਦਾ ਐਲਾਨ

  • Punjabi Bulletin
  • Dec 13, 2023
ਕਿਰਤੀ ਕਿਸਾਨ ਯੂਨੀਅਨ ਵੱਲੋਂ ਕੱਲ੍ਹ ਨੂੰ ਪਾਤੜਾਂ ਤੋਂ ਖਨੌਰੀ ਰੋਡ ਤੇ ਸਥਿਤ ਟੋਲ ਪਲਾਜ਼ਾ ਬੰਦ ਕਰਨ ਦਾ ਐਲਾਨ
  • 70 views
ਸੰਗਰੂਰ-ਕਿਰਤੀ ਕਿਸਾਨ ਯੂਨੀਅਨ ਬਲਾਕ ਪਾਤੜਾਂ ਕਮੇਟੀ ਦੀ ਮੀਟਿੰਗ ਬਲਾਕ ਪ੍ਰਧਾਨ ਕਰਮਜੀਤ ਸਿੰਘ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਪੈਂਦ ਟੌਲ ਪਲਾਜ਼ੇ ਤੇ ਟੌਲ ਰੇਟਾਂ ਤੋਂ ਵੱਧ ਟੈਕਸ ਕੱਟਣ ਅਤੇ ਟੌਲ ਦੇ ਨੇੜਲੇ ਪਿੰਡਾਂ ਨੂੰ ਕੋਈ ਛੋਟ ਨਾ ਦੇਣ ਦਾ ਮਾਮਲਾ ਮੁੱਖ ਤੌਰ ਤੇ ਵਿਚਾਰਿਆ ਗਿਆ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਸਕੱਤਰ ਦਲਜਿੰਦਰ ਸਿੰਘ ਹਰਿਆਊ ਨੇ ਦੱਸਿਆ ਕਿ ਜੱਥੇਬੰਦੀ ਕੋਲ ਪਿੱਛਲੇ ਦਿਨੀ ਮਾਮਲਾ ਆਇਆ ਹੈ ਕਿ ਖਨੋਰੀ ਰੋਡ ਤੇ ਸਥਿਤ ਪੈਂਦ ਟੋਲ ਪਲਾਜ਼ਾ ਜੋ ਕਿ ਪਿੱਛਲੇ ਲੰਮੇ ਸਮੇ ਤੋਂ ਆਉਣ ਜਾਣ ਵਾਲੇ ਸਾਧਨਾਂ ਤੋਂ ਫੀਸ ਤੋਂ ਜ਼ਿਆਦਾ ਟੈਕਸ ਵਸੂਲਦੇ ਆਂ ਰਹੇ ਹਨ, ਦੂਜੇ ਪਾਸੇ ਹੀ ਉਹਨਾ ਨੇ ਜੋ ਟੋਲ ਪਲਾਜ਼ਾ ਦੇ ਨੇੜਲੇ ਪਿੰਡ ਹਨ ਉਹਨਾ ਤੋਂ ਵੀਂ ਟੈਕਸ ਵਸੂਲਣਾ ਸ਼ੁਰੂ ਕੀਤਾ ਹੈ। ਪਟਿਆਲਾ ਜ਼ਿਲ੍ਹੇ ਦਾ ਆਖ਼ਰੀਲਾ ਪਿੰਡ ਢਾਬੀ ਗੁਜਰਾਂ ਜਿਸ ਨੂੰ ਪਾਤੜਾਂ ਤਹਿਸੀਲ ਲੱਗਦੀ ਹੈ। ਇਸ ਪਿੰਡ ਦੀ ਪਾਤੜਾਂ ਤਹਿਸੀਲ ਹੋਣ ਕਾਰਨ ਆਮ ਲੋਕਾਂ ਦਾ ਰੋਜਾਨਾ ਹੀ ਆਉਣਾ ਜਾਣਾ ਪੈਦਾ ਪਰ ਟੋਲ ਪਲਾਜ਼ਾ ਵਾਲੇ ਲੋਕਾਂ ਤੋਂ ਟੈਕਸ ਵਸੂਲਦੇ ਹਨ ਇਹ ਹੈ ਕਿ ਜਿਥੇ ਸਰਕਾਰ ਟੋਲ ਟੈਕਸ ਬੰਦ ਕਰਵਾ ਰਹੀ ਹੈ ਦੂਜੇ ਪਾਸੇ ਆਮ ਲੋਕਾਂ ਦੀ ਹੁੰਦੀ ਲੁੱਟ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ, ਜਿੱਥੇ ਹੁਣ ਕਿਰਤੀ ਕਿਸਾਨ ਯੂਨੀਅਨ ਨੇ ਫ਼ੈਸਲਾ ਕੀਤਾ ਹੈ ਕਿ ਟੋਲ ਵੱਧ ਵਸੂਲਣ ਖਿਲਾਫ ਤੇ ਨੇੜਲੇ ਪਿੰਡਾਂ ਤੋਂ ਟੈਕਸ ਲੈਣ ਖਿਲਾਫ਼ ਸੰਘਰਸ ਕੀਤਾ ਜਾਵੇਗਾ। ਸ਼ੰਘਰਸ ਨੂੰ ਸ਼ੁਰੂ ਕਰਦੇ ਹੋਏ ਇਹ ਟੋਲ ਪਲਾਜ਼ਾ ਕਿਰਤੀ ਕਿਸਾਨ ਯੂਨੀਅਨ ਦੀ ਬਲਾਕ ਕਮੇਟੀ ਪਾਤੜਾਂ ਵੱਲੋਂ ਬੰਦ ਕੀਤਾ ਜਾਵੇਗਾ ਅਤੇ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਕਿ ਪੰਜਾਬ ਦੇ ਸਾਰੇ ਹੀ ਟੋਲ ਪਲਾਜ਼ੇ ਹਟਾਏ ਜਾਣ ਤਾਂ ਜੋ ਆਮ ਲੋਕਾਂ ਦੀ ਹੁੰਦੀ ਅੰਨ੍ਹੀ ਲੁੱਟ ਨੂੰ ਰੋਕਿਆ ਜਾ ਸਕੇ। ਉਹਨਾਂ ਦੱਸਿਆ ਕਿ ਪਾਤੜਾਂ ਬਲਾਕ ਵਿੱਚ ਜੱਥੇਬੰਦੀ ਦੀ ਪਿੰਡ ਇਕਾਈਆਂ ਚੋਂ ਵੱਡੀ ਗਿਣਤੀ ਵਿੱਚ ਕਿਸਾਨ ਇਸ ਬੰਦ ਵਿੱਚ ਸ਼ਾਮਲ ਹੋਣਗੇ।
Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2024