Canada

ਟੋਰਾਂਟੋ ਵਿੱਚ ਹਾਊਸਿੰਗ ਸੰਕਟ ਨੂੰ ਰੋਕਣ ਲਈ ਫੈਡਰਲ ਸਰਕਾਰ ਵੱਲੋਂ 471 ਮਿਲੀਅਨ ਡਾਲਰ ਦਾ ਐਲਾਨ

  • Punjabi Bulletin
  • Dec 21, 2023
ਟੋਰਾਂਟੋ ਵਿੱਚ ਹਾਊਸਿੰਗ ਸੰਕਟ ਨੂੰ ਰੋਕਣ ਲਈ ਫੈਡਰਲ ਸਰਕਾਰ ਵੱਲੋਂ 471 ਮਿਲੀਅਨ ਡਾਲਰ ਦਾ ਐਲਾਨ
  • 255 views

ਟੋਰਾਂਟੋ-ਫੈਡਰਲ ਸਰਕਾਰ ਸਿਟੀ ਹਾਊਸਿੰਗ ਸੰਕਟ ਨੂੰ ਨੱਥ ਪਾਉਣ ਲਈ ਟੋਰਾਂਟੋ ਨੂੰ ਤਕਰੀਬਨ 500 ਮਿਲੀਅਨ ਡਾਲਰ ਦੀ ਮਦਦ ਕਰੇਗੀ। ਜਾਣਕਾਰੀ ਮੁਤਾਬਕ ਵੀਰਵਾਰ ਸਵੇਰੇ ਮੇਅਰ ਓਲੀਵੀਆ ਚਾਓ ਦੀ ਮੌਜੂਦਗੀ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਫੈਡਰਲ ਹਾਊਸਿੰਗ ਮੰਤਰੀ ਵੱਲੋਂ ਟੋਰਾਂਟੋ ਨੂੰ ਹਾਊਸਿੰਗ ਐਕਸਲਰੇਟਰ ਫੰਡ ਵਜੋਂ 471 ਮਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਗਿਆ। ਇਸ ਨਵੀਂ ਡੀਲ ਨਾਲ ਅਗਲੇ ਤਿੰਨ ਸਾਲਾਂ ਦੇ ਅਰਸੇ ਵਿੱਚ 12000 ਨਵੀਆਂ ਹਾਊਸਿੰਗ ਯੂਨਿਟਸ ਤਿਆਰ ਕੀਤੀਆਂ ਜਾਣਗੀਆਂ। ਇਸ ਮੌਕੇ ਟਰੂਡੋ ਨੇ ਆਖਿਆ ਕਿ ਟੋਰਾਂਟੋ ਬਹੁਤ ਵਧੀਆ ਸਿਟੀ ਹੈ ਤੇ ਇਸ ਨੂੰ ਵਧੀਆ ਰੱਖਣ ਲਈ ਸਾਨੂੰ ਵਧੇਰੇ ਕਿਫਾਇਤੀ ਘਰ ਤਿਆਰ ਕਰਨੇ ਹੋਣਗੇ। ਇਸ ਸਮੇਂ ਘਰਾਂ ਦੀ ਘਾਟ ਪਾਈ ਜਾ ਰਹੀ ਹੈ ਤੇ ਘਰਾਂ ਦੀਆਂ ਕੀਮਤਾਂ ਕਾਫੀ ਉੱਚੀਆਂ ਹੋ ਚੁੱਕੀਆਂ ਹਨ।

ਉਨ੍ਹਾਂ ਕਿਹਾ ਕਿ ਇਸੇ ਲਈ ਅਸੀਂ ਤੇਜ਼ੀ ਨਾਲ ਵਧੇਰੇ ਘਰ ਬਣਾਉਣ ਵਾਸਤੇ ਹਾਊਸਿੰਗ ਐਕਸੇਲੇਟਰ ਫੰਡ ਤਿਆਰ ਕੀਤਾ ਹੈ। 4 ਬਿਲੀਅਨ ਡਾਲਰ ਵਾਲੇ ਇਸ ਫੰਡ ਲਈ ਹਾਊਸਿੰਗ ਸਬੰਧੀ ਲੋਕਲ ਸਰਕਾਰਾਂ ਤੋਂਂ ਹਾਊਸਿੰਗ ਪਲੈਨ ਮੰਗੇ ਜਾਣਗੇ ਤੇ ਇੱਕ ਵਾਰੀ ਮਨਜ਼ੂਰ ਹੋਣ ਤੋਂ ਬਾਅਦ ਨਵੇਂ ਘਰਾਂ ਦੀ ਸਮੇਂ ਸਿਰ ਉਸਾਰੀ ਲਈ ਫੈਡਰਲ ਸਰਕਾਰ ਵਿੱਤੀ ਮਦਦ ਕਰੇਗੀ। ਇਸ ਦੇ ਨਾਲ ਹੀ ਸਮੇਂ ਸਿਰ ਕੰਮ ਪੂਰਾ ਕਰਨ ਵਾਲਿਆਂ ਨੂੰ ਵਾਧੂ ਵਿੱਤੀ ਮਦਦ ਵੀ ਦਿੱਤੀ ਜਾਵੇਗੀ।


Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2026