Punjab

ਸਹੂਲਤਾਂ ਤੋਂ ਸੱਖਣੇ ਪੰਜਾਬ ਦੇ ਖਿਡਾਰੀ ਨਿਰਾਸ਼ ਮਨ ਨਾਲ ਖੇਲੋ ਇੰਡੀਆ ਭੁਪਾਲ ਲਈ ਰਵਾਨਾ

  • Punjabi Bulletin
  • Jan 31, 2023
ਸਹੂਲਤਾਂ ਤੋਂ ਸੱਖਣੇ ਪੰਜਾਬ ਦੇ ਖਿਡਾਰੀ ਨਿਰਾਸ਼ ਮਨ ਨਾਲ ਖੇਲੋ ਇੰਡੀਆ ਭੁਪਾਲ ਲਈ ਰਵਾਨਾ
  • 107 views
ਚੰਡੀਗੜ੍ਹ/ਜਲੰਧਰ-ਖੇਡ ਮੰਤਰਾਲੇ ਭਾਰਤ ਸਰਕਾਰ ਵੱਲੋਂ ਸਪੋਰਟਸ ਅਥਾਰਟੀ ਆਫ਼ ਇੰਡੀਆ ਅਤੇ ਨੈਸ਼ਨਲ ਸਪੋਰਟਸ ਫੈਡਰੇਸ਼ਨ ਦੇ ਸਹਿਯੋਗ ਨਾਲ ਖੇਲੋ ਇੰਡੀਆ ਯੂਥ ਖੇਡਾਂ ਭੁਪਾਲ ਮੱਧ ਪ੍ਰਦੇਸ਼ ਵਿਖੇ 31 ਜਨਵਰੀ ਕਰਵਾਈਆਂ ਜਾ ਰਹੀਆਂ ਹਨ ਜਿਸ ਵਿਚ ਪੰਜਾਬ ਦੇ 238 ਖਿਡਾਰੀ ਤੇ ਅਧਿਕਾਰੀ ਭਾਗ ਲੈ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹਨਾਂ ਖੇਡਾਂ ਵਿਚ ਭਾਗ ਲੈ ਰਹੇ ਖਿਡਾਰੀਆਂ ਦੀ ਚੋਣ ਵੱਖ ਵੱਖ ਖੇਡਾਂ ਦੀਆਂ ਫੈਡਰੇਸ਼ਨਾਂ ਵੱਲੋਂ ਨੈਸ਼ਨਲ ਪੱਧਰ ਤੇ ਕਰਵਾਏ ਖੇਡ ਮੁਕਾਬਲਿਆਂ ਵਿੱਚ ਪ੍ਰਾਪਤ ਪਹਿਲੀਆਂ 12 ਪੁਜੀਸ਼ਨਾਂ ਵਿਚ ਆਉਣ ਕਰਕੇ ਹੋਈ ਹੈ। ਭਾਗ ਲੈਣ ਵਾਲੇ ਖਿਡਾਰੀਆਂ ਨੂੰ ਰੋਸ਼ ਹੈ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਦੇਸ਼ ਪੱਧਰ ਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਖੇਡ ਵਿਭਾਗ ਕੋਲ ਕੋਈ ਠੋਸ ਯੋਜਨਾ ਨਹੀਂ ਹੈ। ਖੇਡ ਵਿਭਾਗ ਪੰਜਾਬ ਦੀ ਇਹਨਾਂ ਖੇਡਾਂ ਲਈ ਉਤਸ਼ਾਹ ਵਰਧਕ ਭੂਮਿਕਾ ਨਹੀਂ ਹੈ। ਇਹ ਵੀ ਦੱਸਣਯੋਗ ਹੈ ਕਿ ਪਿਛਲੇ ਸਾਲ ਪੰਚਕੂਲਾ ਵਿਖੇ ਖੇਲੋ ਇੰਡੀਆ ਯੂਥ ਖੇਡਾਂ ਵਿਚ ਮੈਡਲ ਜੇਤੂ ਖਿਡਾਰੀਆਂ ਨੂੰ ਅਜੇ ਤਕ ਕੋਈ ਇਨਾਮੀ ਰਾਸ਼ੀ ਨਹੀਂ ਮਿਲੀ। ਇਹਨਾਂ ਖੇਡਾਂ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਦੇ ਕੋਈ ਤਿਆਰੀ ਕੈਂਪ ਨਹੀਂ ਲਗਾਇਆ ਗਿਆ ਹੈ। ਇਥੋਂ ਤੱਕ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਆਪਣੇ ਖਰਚੇ ਤੇ ਰੇਲਵੇ ਦੀਆਂ ਮਹਿੰਗੀਆਂ ਟਿਕਟਾਂ ਖਰੀਦਣੀਆਂ ਪਈਆਂ ਹਨ। ਪੰਜਾਬ ਸਰਕਾਰ ਦੀ ਪੁਸ਼ਤ ਪਨਾਹੀ ਤੋਂ ਸਖਣੇ ਹੋਣ ਕਰਕੇ ਪੰਜਾਬ ਦੇ ਖਿਡਾਰੀਆਂ ਨੂੰ ਭਾਰਤੀ ਖੇਡ ਮੈਡਲ ਪਹਿਲੇ ਦਸ ਸੂਬਿਆਂ ਵਿਚ ਸ਼ੁਮਾਰ ਹੋਣ ਲਈ ਵੱਡੀ ਜਦੋਜਹਿਦ ਕਰਨੀ ਪੈਂਦੀ ਹੈ। ਖਿਡਾਰੀਆਂ ਨੂੰ ਇਹ ਵੀ ਗਿਲਾ ਹੈ ਕਿ ਇਹਨਾਂ ਖੇਡਾਂ ਨੂੰ ਪੰਜਾਬ ਦੀ ਖੇਡ ਗਰੇਡੇਸਨ ਨੀਤੀ ਵਿੱਚ ਖੇਡ ਵਿਭਾਗ ਨੇ ਸ਼ਾਮਲ ਨਹੀਂ ਕੀਤਾ ਜਿਸ ਕਰਕੇ ਉਹ ਨੌਕਰੀਆਂ, ਦਾਖਲਿਆਂ ਵਿਚ ਇਹਨਾਂ ਖੇਡਾਂ ਦੇ ਮੈਡਲਾਂ ਦਾ ਲਾਭ ਨਹੀਂ ਲੈ ਸਕਦੇ।ਪੰਜਾਬ ਦੇ ਕਈ ਕੋਚਾਂ ਨੇ ਆਪਣੇ ਨਾਮ ਨਾ ਉਜਾਗਰ ਕਰਨ ਦੀ ਸ਼ਰਤ ਤੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਦੇ ਧੁਨੰਤਰ ਖੇਡ ਮੰਤਰੀਆਂ ਦੀ ਲਾਪਰਵਾਹੀ ਕਾਰਨ ਕੇਂਦਰ ਸਰਕਾਰ ਵੱਲੋਂ ਪੰਜਾਬ ਅੰਦਰ ਕੋਈ ਉਚ ਪੱਧਰੀ ਖੇਲੋ ਇੰਡੀਆ ਖੇਡ ਅਕੈਡਮੀ ਨਹੀਂ ਖੁੱਲ ਸਕੀ ਜਿਸ ਕਰਕੇ ਪੰਜਾਬ ਦੇ ਖਿਡਾਰੀਆਂ ਨੂੰ ਬਾਹਰਲੇ ਸੂਬਿਆਂ ਵਿਚ ਜਾ ਕੇ ਟ੍ਰੇਨਿੰਗ ਲੈਣ ਲਈ ਪ੍ਰਵਾਸ ਕਰਨਾ ਪੈਂਦਾ ਹੈ। ਖੇਡ ਵਿਭਾਗ ਵੱਲੋਂ ਨਵੀਂ ਖੇਡ ਨੀਤੀ ਬਣਾਉਣ ਲਈ ਕੀਤੇ ਯਤਨਾਂ ਦਾ ਆਉਣ ਵਾਲੇ ਸਮੇਂ ਵਿੱਚ ਕੀ ਅਸਰ ਪਵੇਗਾ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਖਿਡਾਰੀਆਂ ਦੀ ਬਣਦੀ ਇਨਾਮੀ ਰਾਸ਼ੀ ਜਾਰੀ ਕਰਨ ਦਾ ਤੁੰਰਤ ਐਲਾਨ ਕਰੇ ਤਾਂ ਕਿ ਪੰਜਾਬ ਦੇ ਖਿਡਾਰੀ ਹੌਸਲੇ ਨਾਲ ਪਿਛਲੀਆਂ ਰਵਾਇਤਾਂ ਨੂੰ ਤੋੜਕੇ ਨਵੇਂ ਨਤੀਜੇ ਪੇਸ਼ ਕਰ ਸਕਣ।
Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2024