Punjab

ਭਾਜਪਾ ਗੱਠਜੋੜ ਲਈ ਅਕਾਲੀ ਦਲ ਨੂੰ ਨਹੀਂ ਫੜਾ ਰਹੀ ਕੋਈ ਹੱਥ-ਪੱਲਾ

  • Punjabi Bulletin
  • Jan 01, 2024
ਭਾਜਪਾ ਗੱਠਜੋੜ ਲਈ ਅਕਾਲੀ ਦਲ ਨੂੰ ਨਹੀਂ ਫੜਾ ਰਹੀ ਕੋਈ ਹੱਥ-ਪੱਲਾ
  • 79 views

ਚੰਡੀਗੜ੍ਹ-ਭਾਜਪਾ ਦੀ ਕੇਂਦਰੀ ਲੀਡਰਸ਼ਿਪ ਹਾਲੇ ਤਕ ਅਕਾਲੀ ਦਲ ਨੂੰ ਕੋਈ ਵੀ ਹੱਥ ਪੱਲਾ ਨਹੀਂ ਫੜਾ ਰਹੀ। ਜਾਣਕਾਰੀ ਮੁਤਾਬਕ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਕੁੱਝ ਹੋਰ ਪ੍ਰਮੁੱਖ ਆਗੂਆਂ ਵਲੋਂ ਅੰਦਰਖਾਤੇ ਭਾਜਪਾ ਨਾਲ ਮੁੜ ਗਠਜੋੜ ਲਈ ਤਰਲੋਮੱਛੀ ਹੋਣ ਦੇ ਬਾਵਜੂਦ ਤਿੰਨ ਮੁੱਖ ਰਾਜਾਂ ਵਿਚ ਵੱਡੀ ਜਿੱਤ ਬਾਅਦ ਤਾਂ ਭਾਜਪਾ ਦਾ ਰੁਖ਼ ਹੋਰ ਵੀ ਸਖ਼ਤ ਹੋ ਗਿਆ ਹੈ ਅਤੇ ਅਕਾਲੀ ਦਲ ਅੱਗੇ ਵੱਡੀਆਂ ਸ਼ਰਤਾਂ ਰੱਖੀਆਂ ਜਾ ਰਹੀਆਂ ਹਨ। ਬੇਸ਼ੱਕ ਅੰਦਰਖਾਤੇ ਹੋ ਰਹੀ ਗੱਲਬਾਤ ਦਾ ਪ੍ਰਗਟਾਵਾ ਬਾਦਲ ਦਲ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਰਖੜਾ ਕਰ ਚੁੱਕੇ ਹਨ ਪਰ ਭਾਜਪਾ ਦਾ ਰੁਖ਼ ਹਾਲੇ ਨਾਂਹ ਪੱਖੀ ਹੀ ਹੈ। ਪੰਜਾਬ ਭਾਜਪਾ ਦੇ ਚੋਣ ਇੰਚਾਰਜ ਅਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਵੀ ਬੀਤੇ ਦਿਨ ਫਿਰ ਕਿਹਾ ਹੈ ਕਿ ਹਾਲੇ ਅਕਾਲੀ ਦਲ ਨਾਲ ਗਠਜੋੜ ਦੀ ਕੋਈ ਸੰਭਾਵਨਾ ਨਹੀਂ ਅਤੇ ਉਹ ਪਾਰਟੀ ਵਲੋਂ 13 ਸੀਟਾਂ ਲੜਨ ਦੀ ਗੱਲ ਵੀ ਕਹਿ ਰਹੇ ਹਨ ਭਾਵੇਂ ਕਿ ਇਹ ਬਾਦਲ ਦਲ ਉਪਰ ਅਪਣੀਆਂ ਸ਼ਰਤਾਂ ਮਨਾਉਣ ਦੀ ਰਣਨੀਤੀ ਹੀ ਹੋਵੇ। ਇਸ ਤਰ੍ਹਾਂ ਭਾਜਪਾ ਨਾਲ ਗਠਜੋੜ ਦੀ ਗੱਲ ਅੱਗੇ ਨਾ ਵਧਣ ਕਾਰਨ ਸੁਖਬੀਰ ਬਾਦਲ ਦਾ ਮਾਫ਼ੀ ਮੰਗ ਕੇ ਪੰਥਕ ਏਕਤਾ ਲਈ ਖੇਡਿਆ ਸਿਆਸੀ ਪੈਂਤੜਾ ਵੀ ਫ਼ਿਲਹਾਲ ਸਫ਼ਲ ਹੁੰਦਾ ਦਿਖਾਈ ਨਹੀਂ ਦੇ ਰਿਹਾ। ਭਾਵੇਂ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਅਤੇ ਸਾਬਕਾ ਸ਼Mਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਪੰਥਕ ਏਕਤਾ ਲਈ ਹਾਮੀ ਤਾਂ ਭਰ ਰਹੇ ਹਨ ਪਰ ਭਾਜਪਾ ਦੇ ਰੁਖ਼ ਨੂੰ ਦੇਖਦਿਆਂ ਹਾਲੇ ਜੱਕੋ ਤੱਕੀ ਵਿਚ ਹੀ ਹਨ ਕਿ ਬਾਦਲ ਦਲ ਵਿਚ ਵਾਪਸੀ ਕੀਤੀ ਜਾਵੇ ਜਾਂ ਨਾ। ਇਸ ਤਰ੍ਹਾਂ ਪੰਥਕ ਏਕਤਾ ਦੀ ਗੱਲ ਵੀ ਭਾਜਪਾ ਨਾਲ ਗਠਜੋੜ ’ਤੇ ਹੀ ਨਿਰਭਰ ਲਗਦੀ ਹੈ।

Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2024