Sports

ਸੁਮਿਤ ਨਾਗਲ ਪਹਿਲੀ ਵਾਰ ਆਸਟਰੇਲੀਆਈ ਓਪਨ ਦੇ ਦੂਜੇ ਗੇੜ ’ਚ

  • Punjabi Bulletin
  • Jan 16, 2024
ਸੁਮਿਤ ਨਾਗਲ ਪਹਿਲੀ ਵਾਰ ਆਸਟਰੇਲੀਆਈ ਓਪਨ ਦੇ ਦੂਜੇ ਗੇੜ ’ਚ
  • 189 views

ਆਸਟਰੇਲੀਆ-ਭਾਰਤ ਦੇ ਸੁਮਿਤ ਨਾਗਲ ਵਿਸ਼ਵ ਦੇ 27ਵੇਂ ਨੰਬਰ ਦੇ ਖਿਡਾਰੀ ਕਜ਼ਾਖਸਤਾਨ ਦੇ ਅਲੈਗਜ਼ੈਂਡਰ ਬੁਬਲਿਕ ਨੂੰ ਸਿੱਧੇ ਸੈਟਾਂ ’ਚ ਹਰਾ ਕੇ ਆਪਣੇ ਕਰੀਅਰ ’ਚ ਪਹਿਲੀ ਵਾਰ ਆਸਟਰੇਲੀਆਈ ਓਪਨ ਦੇ ਦੂਜੇ ਗੇੜ ’ਚ ਦਾਖ਼ਲ ਹੋ ਗਏ। ਦੂਜੇ ਗੇੜ ’ਚ ਉਨ੍ਹਾਂ ਦਾ ਮੁਕਾਬਲਾ ਚੀਨ ਦੇ ਜੇ. ਸ਼ੈਂਗ ਨਾਲ ਹੋਵੇਗਾ। ਜਾਣਕਾਰੀ ਮੁਤਾਬਕ 26 ਸਾਲ ਦੇ ਨਾਗਲ ਕੁਆਲੀਫਾਇਰ ਜ਼ਰੀਏ ਮੁੱਖ ਡਰਾਅ ’ਚ ਪਹੁੰਚੇ ਹਨ। ਉਨ੍ਹਾਂ ਨੇ 31ਵਾਂ ਦਰਜਾ ਪ੍ਰਾਪਤ ਬੁਬਲਿਕ ਨੂੰ ਦੋ ਘੰਟੇ 38 ਮਿੰਟ ਤਕ ਚੱਲੇ ਮੈਚ ’ਚ 6-4, 6-2, 7-6 ਨਾਲ 6 ਨਾਲ ਹਰਾਇਆ। ਨਾਗਲ ਆਸਟਰੇਲੀਆਈ ਓਪਨ ’ਚ ਪਹਿਲੀ ਵਾਰ ਦੂਜੇ ਗੇੜ ’ਚ ਪਹੁੰਚੇ ਹਨ। 2021 ਵਿਚ ਉਹ ਪਹਿਲੇ ਗੇੜ ਵਿਚ ਲਿਥੁਆਨੀਆ ਦੇ ਰੀਕਾਰਡਾਸ ਬੇਰਾਂਕਿਸ ਤੋਂ 2-6, 5-7, 3-6 ਨਾਲ ਹਾਰ ਗਏ ਸਨ।  ਵਿਸ਼ਵ ਰੈਂਕਿੰਗ ’ਚ 139ਵੇਂ ਸਥਾਨ ’ਤੇ ਕਾਬਜ਼ ਨਾਗਲ ਅਪਣੇ ਕਰੀਅਰ ’ਚ ਦੂਜੀ ਵਾਰ ਕਿਸੇ ਗ੍ਰੈਂਡ ਸਲੈਮ ਦੇ ਦੂਜੇ ਗੇੜ ’ਚ ਖੇਡਣਗੇ। ਉਹ 2020 ’ਚ ਯੂ.ਐਸ. ਓਪਨ ਦੇ ਦੂਜੇ ਗੇੜ ’ਚ ਡੋਮਿਨਿਕ ਥਿਏਮ ਤੋਂ ਹਾਰ ਗਏ ਸਨ, ਜੋ ਬਾਅਦ ’ਚ ਚੈਂਪੀਅਨ ਬਣੇ। ਨਾਗਲ ਦੀ ਜਿੱਤ ਨਾਲ 35 ਸਾਲਾਂ ’ਚ ਪਹਿਲੀ ਵਾਰ ਕਿਸੇ ਭਾਰਤੀ ਨੇ ਗ੍ਰੈਂਡ ਸਲੈਮ ਸਿੰਗਲਜ਼ ’ਚ ਕਿਸੇ ਦਰਜਾ ਪ੍ਰਾਪਤ ਖਿਡਾਰੀ ਨੂੰ ਹਰਾਇਆ ਹੈ। ਦੱਸ ਦਈਏ ਕਿ ਰਮੇਸ਼ ਕ੍ਰਿਸ਼ਣਨ ਨੇ ਆਖਰੀ ਵਾਰ 1989 ’ਚ ਮੈਟ ਵਿਲੈਂਡਰ ਨੂੰ ਹਰਾਇਆ ਸੀ, ਜੋ ਉਸ ਸਮੇਂ ਵਿਸ਼ਵ ਦੇ ਨੰਬਰ ਇਕ ਖਿਡਾਰੀ ਅਤੇ ਆਸਟਰੇਲੀਆਈ ਓਪਨ ਦੇ ਮੌਜੂਦਾ ਚੈਂਪੀਅਨ ਸਨ। 

Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2024