ਨਵੀਂ ਦਿੱਲੀ-ਵਿਸ਼ਵ ਚੈਂਪੀਅਨ ਡਿੰਗ ਲੀਰੇਨ ’ਤੇ ਆਪਣੀ ਜਿੱਤ ਤੋਂ ਬਾਅਦ ਭਾਰਤ ਦੇ ਸ਼ਤਰੰਜ ਖਿਡਾਰੀਆਂ ਵਿਚ ਸ਼ਤਰੰਜ ਦੇ ਉੱਘੇ ਖਿਡਾਰੀ ਰਮੇਸ਼ਬਾਬੂ ਪ੍ਰਗਨਾਨੰਦਾ ਨੇ ਨੰਬਰ ਇਕ ਸਥਾਨ ਹਾਸਲ ਕਰ ਲਿਆ ਹੈ। ਜਾਣਕਾਰੀ ਮੁਤਾਬਕ 18 ਸਾਲਾ ਖਿਡਾਰੀ ਨੇ 2024 ਟਾਟਾ ਸਟੀਲ ਸ਼ਤਰੰਜ ਟੂਰਨਾਮੈਂਟ ’ਚ ਚੀਨ ਦੇ ਲੀਰੇਨ ਨੂੰ ਕਾਲੇ ਮੋਹਰਿਆਂ ਨਾਲ ਹਰਾਇਆ ਅਤੇ ਮਹਾਨ ਵਿਸ਼ਵਨਾਥਨ ਆਨੰਦ ਨੂੰ ਪਛਾੜ ਕੇ ਨੰਬਰ ਇਕ ਸਥਾਨ ਹਾਸਲ ਕੀਤਾ। ਪ੍ਰਗਨਾਨੰਦਾ ਨੇ ਕਿਹਾ ਕਿ ਉਹ ਹੈਰਾਨ ਹੈ ਕਿਉਂਕਿ ਉਸ ਨੂੰ ਉਮੀਦ ਨਹੀਂ ਸੀ ਕਿ ਵਿਸ਼ਵ ਚੈਂਪੀਅਨ ਨੂੰ ਇਸ ਤਰ੍ਹਾਂ ਹਾਰ ਜਾਵੇਗਾ।