India

ਪ੍ਰਧਾਨ ਮੰਤਰੀ ਮੋਦੀ ਵੱਲੋਂ ਰਾਮ ਮੰਦਰ ਦੀ ਡਾਕ ਟਿਕਟ ਜਾਰੀ

  • Punjabi Bulletin
  • Jan 18, 2024
ਪ੍ਰਧਾਨ ਮੰਤਰੀ ਮੋਦੀ ਵੱਲੋਂ ਰਾਮ ਮੰਦਰ ਦੀ ਡਾਕ ਟਿਕਟ ਜਾਰੀ
  • 149 views

ਨਵੀਂ ਦਿੱਲੀ-ਅਯੁੱਧਿਆ ’ਚ ਰਾਮ ਮੰਦਰ ਦੇ ਉਦਘਾਟਨ ਪ੍ਰੋਗਰਾਮ ਨੂੰ ਲੈ ਕੇ ਪੂਰੇ ਦੇਸ਼ ’ਚ ਖੁਸ਼ੀ ਦਾ ਮਾਹੌਲ ਹੈ। ਜਾਣਕਾਰੀ ਮੁਤਾਬਕ ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਬਣਾਉਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼੍ਰੀ ਰਾਮ ਜਨਮ ਭੂਮੀ ਮੰਦਰ ’ਤੇ ਯਾਦਗਾਰੀ ਡਾਕ ਟਿਕਟਾਂ ਅਤੇ ਵਿਸ਼ਵ ਭਰ ਵਿਚ ਭਗਵਾਨ ਰਾਮ ’ਤੇ ਜਾਰੀ ਕੀਤੀਆਂ ਡਾਕ ਟਿਕਟਾਂ ਦੀ ਇੱਕ ਕਿਤਾਬ ਜਾਰੀ ਕੀਤੀ।   ਪੀਐਮ ਮੋਦੀ ਨੇ ਕੁੱਲ 6 ਟਿਕਟਾਂ ਜਾਰੀ ਕੀਤੀਆਂ, ਜਿਨ੍ਹਾਂ ਵਿਚ ਰਾਮ ਮੰਦਰ, ਭਗਵਾਨ ਗਣੇਸ਼, ਭਗਵਾਨ ਹਨੂੰਮਾਨ, ਜਟਾਯੂ, ਕੇਵਲਰਾਜ ਅਤੇ ਮਾਂ ਸ਼ਬਰੀ ਦੀਆਂ ਟਿਕਟਾਂ ਸ਼ਾਮਲ ਹਨ। ਡਾਕ ਟਿਕਟਾਂ ਵਿਚ ਰਾਮ ਮੰਦਰ, ਚੌਪਈ ’ਮੰਗਲ ਭਵਨ ਅਮੰਗਲ ਹਰੀ’, ਸੂਰਜ, ਸਰਯੂ ਨਦੀ ਅਤੇ ਮੰਦਰ ਦੇ ਅੰਦਰ ਅਤੇ ਆਲੇ ਦੁਆਲੇ ਦੀਆਂ ਮੂਰਤੀਆਂ ਨੂੰ ਦਰਸਾਇਆ ਗਿਆ ਹੈ।  ਸਟੈਂਪ ਬੁੱਕ ਵੱਖ-ਵੱਖ ਸਮਾਜਾਂ ਵਿਚ ਸ਼੍ਰੀ ਰਾਮ ਦੀ  ਅੰਤਰਰਾਸ਼ਟਰੀ ਅਪੀਲ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਯਤਨ ਹੈ। 48 ਪੰਨਿਆਂ ਦੀ ਇਸ ਕਿਤਾਬ ਵਿਚ ਅਮਰੀਕਾ, ਨਿਊਜ਼ੀਲੈਂਡ, ਸਿੰਗਾਪੁਰ, ਕੈਨੇਡਾ, ਕੰਬੋਡੀਆ ਅਤੇ ਸੰਯੁਕਤ ਰਾਸ਼ਟਰ ਵਰਗੀਆਂ ਸੰਸਥਾਵਾਂ ਸਮੇਤ 20 ਤੋਂ ਵੱਧ ਦੇਸ਼ਾਂ ਵੱਲੋਂ ਜਾਰੀ ਡਾਕ ਟਿਕਟਾਂ ਸ਼ਾਮਲ ਹਨ। ਇਸ ਦੌਰਾਨ ਪੀਐਮ ਮੋਦੀ ਨੇ ਇੱਕ ਵੀਡੀਓ ਸੰਦੇਸ਼ ਵੀ ਜਾਰੀ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ’ਡਾਕ ਟਿਕਟ ਵੱਡੇ ਵਿਚਾਰਾਂ ਦਾ ਇੱਕ ਛੋਟਾ ਬੈਂਕ ਹੈ। ਡਾਕ ਵਿਭਾਗ ਨੂੰ ਸੰਤਾਂ ਦੀ ਰਹਿਨੁਮਾਈ ਮਿਲੀ। ਡਾਕ ਟਿਕਟਾਂ ਵਿਚਾਰਾਂ ਅਤੇ ਇਤਿਹਾਸਕ ਪਲਾਂ ਨੂੰ ਕੈਪਚਰ ਕਰਦੀਆਂ ਹਨ। ‘ਡਾਕ ਟਿਕਟਾਂ ਅਗਲੀ ਪੀੜ੍ਹੀ ਨੂੰ ਸੰਦੇਸ਼ ਦਿੰਦੀਆਂ ਹਨ।’ ਆਪਣੇ ਵੀਡੀਓ ਸੰਦੇਸ਼ ਵਿਚ ਪੀਐਮ ਮੋਦੀ ਨੇ ਡਾਕ ਟਿਕਟ ਜਾਰੀ ਹੋਣ ‘ਤੇ ਦੇਸ਼ ਵਾਸੀਆਂ ਨੂੰ ਵਧਾਈ ਵੀ ਦਿੱਤੀ।  


Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2024