Canada

ਕਲਾਸਾਂ ਵਿੱਚ ਸੈੱਲਫੋਨਜ਼ ਦੀ ਵਰਤੋਂ ਸੀਮਤ ਕਰਨ ਦੇ ਹੱਕ ਵਿੱਚ ਟੀਡੀਐਸਬੀ ਟਰੱਸਟੀਜ਼ ਨੇ ਪਾਈ ਵੋਟ

  • Punjabi Bulletin
  • Jan 18, 2024
ਕਲਾਸਾਂ ਵਿੱਚ ਸੈੱਲਫੋਨਜ਼ ਦੀ ਵਰਤੋਂ ਸੀਮਤ ਕਰਨ ਦੇ ਹੱਕ ਵਿੱਚ ਟੀਡੀਐਸਬੀ ਟਰੱਸਟੀਜ਼ ਨੇ ਪਾਈ ਵੋਟ
  • 474 views

ਟੋਰਾਂਟੋ-ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ (ਟੀਡੀਐਸਬੀ) ਵੱਲੋਂ ਇੱਕ ਨਵੀਂ ਪਾਲਿਸੀ ਲਿਆਂਦੀ ਜਾਵੇਗੀ ਜਿਸ ਤਹਿਤ ਕਲਾਸਾਂ ਵਿੱਚ ਵਿਦਿਆਰਥੀਆਂ ਨੂੰ ਸੈੱਲਫੋਨ ਦੀ ਵਰਤੋਂ ਸੀਮਤ ਹੱਦ ਤੱਕ ਕਰਨ ਦਿੱਤੀ ਜਾਵੇਗੀ।

ਟੀਡੀਐਸਬੀ ਦੀ ਗਵਰਨੈਂਸ ਐਂਡ ਪਾਲਿਸੀ ਕਮੇਟੀ ਦੀ ਬੁੱਧਵਾਰ ਰਾਤ ਨੂੰ ਹੋਈ ਮੀਟਿੰਗ ਦੌਰਾਨ ਟਰੱਸਟੀਜ਼ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਹੈ ਜਿਸ ਤਹਿਤ ਨਵੀਂ ਸੈੱਲਫੋਨ ਤੇ ਮੋਬਾਈਲ ਡਿਵਾਈਸ ਪਾਲਿਸੀ ਤਿਆਰ ਕੀਤੀ ਗਈ ਹੈ।ਇਹ ਮਤਾ ਵਾਰਡ 11 ਦੀ ਡੌਨ ਵੈਲੀ ਵੈਸਟ ਟਰੱਸਟੀ ਰੇਸ਼ਲ ਚਰਨੌਸ ਲਿਨ ਵੱਲੋਂ ਪੇਸ਼ ਕੀਤਾ ਗਿਆ ਜਿਸ ਵਿੱਚ ਆਖਿਆ ਗਿਆ ਕਿ ਲਰਨਿੰਗ ਦੌਰਾਨ ਸੈੱਲਫੋਨ ਦੀ ਵਰਤੋਂ ਫਾਇਦੇਮੰਦ ਨਹੀੰਂ ਹੈ। ਇਸ ਦੇ ਨਾਲ ਹੀ ਬੱਚਿਆਂ ਤੇ ਟੀਨੇਜਰ ਦੀ ਮੈਂਟਲ ਹੈਲਥ, ਸਿਹਤ ਤੇ ਅਕਾਦਮਿਕ ਸਫਲਤਾ ਉੱਤੇ ਵੀ ਨਕਾਰਾਤਮਕ ਅਸਰ ਪੈਂਦਾ ਹੈ।

ਮਤਾ ਪੇਸ਼ ਕਰਦੇ ਸਮੇਂ ਲਿਨ ਨੇ ਆਖਿਆ ਕਿ ਹੁਣ ਸਮਾਂ ਹੈ ਕਿ ਨਵੀਂ ਪਾਲਿਸੀ ਕਾਇਮ ਕੀਤੀ ਜਾਵੇ। ਉਨ੍ਹਾਂ ਆਖਿਆ ਕਿ ਟਰਸਟੀ ਰਹਿੰਦਿਆਂ ਜਿਹੜੀ ਗੱਲ ਉਨ੍ਹਾਂ ਦੇ ਧਿਆਨ ਵਿੱਚ ਆਈ ਉਹ ਇਹ ਸੀ ਕਿ ਮਹਾਂਮਾਰੀ ਤੋਂ ਬਾਅਦ ਜਦੋਂ ਤੋਂ ਸਕੂਲ ਦੁਬਾਰਾ ਖੁੱਲ੍ਹੇ ਹਨ, ਮਾਪੇ ਤੇ ਟੀਚਰ ਬੱਚਿਆਂ ਵੱਲੋਂ ਕੀਤੀ ਜਾਣ ਵਾਲੀ ਮੋਬਾਈਲ ਡਿਵਾਈਸਿਜ਼, ਸੈੱਲ ਫੋਨਜ਼, ਸਮਾਰਟਫੋਨਜ਼ ਦੀ ਵਰਤੋਂ ਨੂੰ ਲੈ ਕੇ ਬਹੁਤ ਪਰੇਸ਼ਾਨ ਹਨ।ਇਸ ਨਾਲ ਬੱਚਿਆਂ ਦੀ ਲਰਨਿੰਗ ਤੇ ਕਲਾਸਾਂ ਉੱਤੇ ਮਾੜਾ ਪ੍ਰਭਾਵ ਪੈ ਰਿਹਾ ਹੈ।

Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2024