ਚੰਡੀਗੜ੍ਹ-ਡੇਰਾ ਸੱਚਾ ਸੌਦਾ ਸਾਧ ਰਾਮ ਰਹੀਮ ਜੋ ਕਿ ਮੌਜੂਦਾ ਸਮੇਂ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਸਜ਼ਾ ਕੱਟ ਰਿਹਾ ਹੈ ਨੂੰ ਸਰਕਾਰ ਨੇ ਇੱਕ ਵਾਰ ਫਿਰ 50 ਦਿਨਾਂ ਦੀ ਪੈਰੋਲ ਦਿੱਤੀ ਹੈ। ਅਜੇ 29 ਦਿਨ ਪਹਿਲਾਂ ਹੀ ਰਾਮ ਰਹੀਮ ਫਰਲੋ ਤੋਂ ਬਾਅਦ ਜੇਲ੍ਹ ਪਰਤਿਆ ਸੀ ਪਰ ਹੁਣ ਇੱਕ ਵਾਰ ਫਿਰ ਉਹ ਰੋਹਤਕ ਜੇਲ ’ਚੋਂ ਬਾਹਰ ਆਵੇਗਾ। ਜਾਣਕਾਰੀ ਮੁਤਾਬਕ ਹਰਿਆਣਾ ਸਰਕਾਰ ਨੇ ਸੌਦਾ ਸਾਧ ਨੂੰ 50 ਦਿਨਾਂ ਦੀ ਪੈਰੋਲ ਦਿੱਤੀ ਹੈ। ਇਸ ਦੌਰਾਨ ਉਹ ਯੂਪੀ ਬਾਗਪਤ ਦੇ ਬਰਨਾਵਾ ਆਸ਼ਰਮ ਵਿੱਚ ਰੁਕੇਗਾ। ਰਾਮ ਰਹੀਮ ਸ਼ੁੱਕਰਵਾਰ ਸ਼ਾਮ ਜਾਂ ਸ਼ਨੀਵਾਰ ਸਵੇਰੇ ਰੋਹਤਕ ਜੇਲ੍ਹ ਤੋਂ ਬਾਹਰ ਆਵੇਗਾ। ਦੱਸ ਦੇਈਏ ਕਿ ਹਰਿਆਣਾ ਦੇ ਜੇਲ ਨਿਯਮਾਂ ਮੁਤਾਬਕ ਕੋਈ ਵੀ ਦੋਸ਼ੀ ਕੈਦੀ ਸਾਲ ’ਚ 70 ਦਿਨ ਦੀ ਪੈਰੋਲ ਲੈ ਸਕਦਾ ਹੈ। ਹਰਿਆਣਾ ਸਰਕਾਰ ਨੇ ਨਵੰਬਰ ਮਹੀਨੇ ਵਿਚ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਦਿਤੀ ਸੀ। ਇਸ ਦੌਰਾਨ ਉਹ 21 ਦਿਨਾਂ ਤੱਕ ਯੂਪੀ ਵਿੱਚ ਬਾਗਵਤ ਦੇ ਆਸ਼ਰਮ ਵਿਚ ਰਿਹਾ। ਇੱਥੋਂ ਰਾਮ ਰਹੀਮ 21 ਦਸੰਬਰ ਨੂੰ ਰੋਹਤਕ ਜੇਲ ਵਾਪਸ ਪਰਤਿਆ ਸੀ ਪਰ ਹੁਣ ਇੱਕ ਵਾਰ ਫਿਰ ਰਾਮ ਰਹੀਮ ਨੂੰ ਪੈਰੋਲ ਮਿਲ ਗਈ ਹੈ।