Canada

ਕੈਨੇਡਾ ’ਚ ਇੰਡੋ-ਕੈਨੇਡੀਅਨਾਂ ਨੂੰ ਨਿਸ਼ਾਨਾ ਬਣਾ ਕੇ ਜਬਰੀ ਵਸੂਲੀ ਨਾਲ ਜੁੜੇ ਗਿਰੋਹਾਂ ਦੀ ਜਾਂਚ ਵਿੱਚ ਮਦਦ ਕਰਨ ਲਈ ਭਾਰਤ ਤਿਆਰ

  • Punjabi Bulletin
  • Jan 20, 2024
ਕੈਨੇਡਾ ’ਚ ਇੰਡੋ-ਕੈਨੇਡੀਅਨਾਂ ਨੂੰ ਨਿਸ਼ਾਨਾ ਬਣਾ ਕੇ ਜਬਰੀ ਵਸੂਲੀ ਨਾਲ ਜੁੜੇ ਗਿਰੋਹਾਂ ਦੀ ਜਾਂਚ ਵਿੱਚ ਮਦਦ ਕਰਨ ਲਈ ਭਾਰਤ ਤਿਆਰ
  • 149 views

ਓਟਾਵਾ-ਇੰਡੋ-ਕੈਨੇਡੀਅਨਾਂ ਨੂੰ ਨਿਸ਼ਾਨਾ ਬਣਾ ਕੇ ਜਬਰੀ ਵਸੂਲੀ ਨਾਲ ਜੁੜੇ ਗਿਰੋਹਾਂ ਦੀ ਜਾਂਚ ਵਿੱਚ ਮਦਦ ਕਰਨ ਲਈ ਭਾਰਤ ਤਿਆਰ ਹੈ। ਇਹ ਸ਼ਬਦ ਓਟਾਵਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਕਹੇ। ਜਾਣਕਾਰੀ ਮੁਤਾਬਕ ਇਹ ਟਿੱਪਣੀ ਉਦੋਂ ਆਈ ਜਦੋਂ ਐਡਮਿੰਟਨ, ਅਲਬਰਟਾ ਵਿੱਚ ਪੁਲਿਸ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਜਬਰਨ ਵਸੂਲੀ ਸਮੇਤ 27 ਅਪਰਾਧ ਭਾਰਤ ਵਿਚ ਇਕ ਸ਼ੱਕੀ ਵੱਲੋਂ ਕਰਵਾਏ ਗਏ ਹਨ ਅਤੇ ਇਸ ਵਿਚ ਐਡਮਿੰਟਨ, ਅਲਬਰਟਾ ਦੇ ਅਪਰਾਧੀ ਵੀ ਸ਼ਾਮਲ ਹਨ, ਜੋ ਖੇਤਰ ਦੇ ਅਮੀਰ ਦੱਖਣੀ ਏਸ਼ੀਆਈ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਕੈਨੇਡਾ ਨੇ ਅਜੇ ਤੱਕ ਇਸ ਸਬੰਧ ਵਿੱਚ ਭਾਰਤੀ ਅਧਿਕਾਰੀਆਂ ਨਾਲ ਸੰਪਰਕ ਨਹੀਂ ਕੀਤਾ ਹੈ। ਕੈਨੇਡਾ ਵਿੱਚ ਪੁਲਸ ਜ਼ਬਰਦਸਤੀ ਅਤੇ ਸਬੰਧਤ ਅਪਰਾਧਾਂ ਦੀ ਇੱਕ ਲੜੀ ਦੀ ਜਾਂਚ ਕਰ ਰਹੀ ਹੈ। ਵਰਮਾ ਨੇ ਕਿਹਾ ਕਿ ਜੇਕਰ ਖ਼ਾਸ ਅਤੇ ਢੁਕਵੇਂ ਸਬੂਤ ਸਾਡੇ ਨਾਲ ਸਾਂਝੇ ਕੀਤੇ ਜਾਂਦੇ ਹਨ, ਜੋ ਕੈਨੇਡੀਅਨ ਜਬਰਦਸਤੀ ਅਤੇ ਭਾਰਤੀ ਗੈਂਗਸਟਰਾਂ ਵਿਚਕਾਰ ਸਬੰਧਾਂ ਵੱਲ ਇਸ਼ਾਰਾ ਕਰਦੇ ਹਨ, ਤਾਂ ਅਸੀਂ ਉਸ ਅਨੁਸਾਰ ਕਾਰਵਾਈ ਕਰਾਂਗੇ।” ਜ਼ਿਕਰਯੋਗ ਹੈ ਕਿ ਐਡਮਿੰਟਨ ਪੁਲਸ ਦੇ ਹਵਾਲੇ ਨਾਲ ਕਿਹਾ ਹੈ ਕਿ ਕੈਨੇਡਾ ਵਿੱਚ ਇਨ੍ਹੀਂ ਦਿਨੀਂ ਅਪਰਾਧ ਦਾ ਇੱਕ ਨਵਾਂ ਰੁਝਾਨ ਦੇਖਣ ਨੂੰ ਮਿਲਿਆ ਹੈ। ਇਨ੍ਹਾਂ ਮਾਮਲਿਆਂ ਵਿੱਚ ਅਪਰਾਧੀ ਵਟਸਐਪ ਰਾਹੀਂ ਪੈਸਿਆਂ ਦੀ ਮੰਗ ਵਾਲੇ ਸੰਦੇਸ਼ ਭੇਜਦੇ ਹਨ। ਪੀੜਤਾਂ ਤੋਂ ਉਨ੍ਹਾਂ ਦੀ ਸੁਰੱਖਿਆ ਦੇ ਬਦਲੇ ਪੈਸੇ ਦੀ ਮੰਗ ਕੀਤੀ ਜਾਂਦੀ ਹੈ। ਬ੍ਰਿਟਿਸ਼ ਕੋਲੰਬੀਆ ਅਤੇ ਓਂਟਾਰੀਓ ਤੋਂ ਅਜਿਹੇ ਅਪਰਾਧਾਂ ਦੀਆਂ ਰਿਪੋਰਟਾਂ ਆਈਆਂ ਹਨ। ਕੈਨੇਡਾ ਵਿੱਚ ਅਕਤੂਬਰ 2023 ਤੋਂ ਜਨਵਰੀ 2024 ਤੱਕ ਅਜਿਹੀਆਂ 27 ਘਟਨਾਵਾਂ ਸਾਹਮਣੇ ਆਈਆਂ ਹਨ। ਇਨ੍ਹਾਂ ਵਿੱਚ ਜ਼ਬਰੀ ਵਸੂਲੀ, ਅੱਗਜ਼ਨੀ ਅਤੇ ਗੱਡੀ ਚਲਾਉਂਦੇ ਸਮੇਂ ਗੋਲੀਬਾਰੀ ਸ਼ਾਮਲ ਹੈ।  ਪੁਲਸ ਨੇ ਅਜਿਹੇ ਹੋਰ ਲੋਕਾਂ ਨੂੰ ਵੀ ਅੱਗੇ ਆਉਣ ਅਤੇ ਰਿਪੋਰਟ ਦਰਜ ਕਰਨ ਦੀ ਅਪੀਲ ਕੀਤੀ ਹੈ।


 


Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2024