Punjab

ਪੰਜਾਬ ਵਿਚ ਲਗਾਏ ਜਾਣਗੇ ਸਿੰਗਲ ਫੇਜ਼ ਸਮਾਰਟ ਮੀਟਰ

  • Punjabi Bulletin
  • Feb 04, 2023
ਪੰਜਾਬ ਵਿਚ ਲਗਾਏ ਜਾਣਗੇ ਸਿੰਗਲ ਫੇਜ਼ ਸਮਾਰਟ ਮੀਟਰ
  • 137 views

ਚੰਡੀਗੜ੍ਹ-ਪੰਜਾਬ ਵਿਚ ਬਿਜਲੀ ਚੋਰੀ ਹੋਣ ਤੋਂ ਬਚਾਉਣ ਲਈ ਹੁਣ ਸਿੰਗਲ ਫੇਜ਼ ਸਮਾਰਟ ਮੀਟਰ ਲਗਾਉਣ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਪਹਿਲਾਂ ਸਿਰਫ਼ ਤਿੰਨ ਫੇਜ਼ ਸਮਾਰਟ ਮੀਟਰ ਲਗਾਏ ਜਾ ਰਹੇ ਸਨ। ਇਸ ਦੇ ਲਈ 5 ਲੱਖ ਮੀਟਰ ਖਰੀਦਣ ਦੀ ਪ੍ਰਕਿਰਿਆ ਚੱਲ ਰਹੀ ਹੈ। ਇਹ ਮੀਟਰ ਦੋ ਤਰੀਕਿਆਂ ਨਾਲ ਲਗਾਏ ਜਾਣਗੇ। ਇਸ ਵਿਚ ਖਾਸ ਗੱਲ ਇਹ ਹੈ ਕਿ ਮੀਟਰਾਂ ਵਿਚ ਡਿਊਲ ਟੈਕਨਾਲੋਜੀ ਹੈ, ਯਾਨੀ ਇਹਨਾਂ ਵਿਚ ਅਜਿਹੇ ਕੰਪੋਨੈਂਟ ਲਗਾਏ ਜਾਣਗੇ ਜਿਸ ਦੇ ਜ਼ਰੀਏ ਪਾਵਰਕਾਮ ਜਦੋਂ ਵੀ ਚਾਹੇ ਇਹਨਾਂ ਨੂੰ ਪ੍ਰੀਪੇਡ ਬਿਲਿੰਗ ਲਈ ਵਰਤ ਸਕੇਗਾ। ਪਾਵਰਕੌਮ ਦੇ ਮੈਨੇਜਿੰਗ ਡਾਇਰੈਕਟਰ ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਡਿਊਲ ਟੈਕਨਾਲੋਜੀ ਕਾਰਨ ਪ੍ਰੀਪੇਡ ਬਿਲਿੰਗ ਲਈ ਮੀਟਰਾਂ ਦੀ ਕੋਈ ਵਾਧੂ ਕੀਮਤ ਨਹੀਂ ਹੋਵੇਗੀ। ਸਮਾਰਟ ਮੀਟਰਿੰਗ ਨਾਲ ਬਿਜਲੀ ਚੋਰੀ ਨੂੰ ਰੋਕਣਾ ਅਤੇ ਆਨਲਾਈਨ ਬਿਲਿੰਗ ਸੰਭਵ ਹੈ।

Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2024