ਇਟੋਬੀਕੋ-ਬੀਤੇ ਦਿਨੀਂ ਡੰਡਾਸ ਸਟਰੀਟ ਨੂੰ ਜਾਣ ਵਾਲੇ ਹਾਈਵੇਅ 427 ਦੀ ਦੱਖਣ ਵਾਲੀਆਂ ਲੇਨਜ਼ ਵਿੱਚ ਇਟੋਬੀਕੋ ਵਿੱਚ ਹਾਈਵੇਅ ਰੈਂਪ ਉੱਤੇ ਇਕ ਹਾਦਸਾ ਵਾਪਰਿਆ ਜਿਸ ਵਿਚ ਦੋ ਵਿਅਕਤੀ ਮਾਰੇ ਗਏ ਅਤੇ ਦੋ ਵਿਅਕਤੀ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਸੋਮਵਾਰ ਰਾਤ ਨੂੰ ਇੱਕ ਗੱਡੀ ਦੇ ਪਲਟ ਜਾਣ ਤੇ ਉਸ ਵਿੱਚ ਅੱਗ ਲੱਗ ਜਾਣ ਦੀਆਂ ਖਬਰ ਮਿਲੀ ਜਿਸ ਤੋਂ ਬਾਅਦ ਐਮਰਜੰਸੀ ਅਮਲੇ ਨੂੰ ਮੌਕੇ ਉੱਤੇ ਸੱਦਿਆ ਗਿਆ। ਪੁਲਿਸ ਨੇ ਦੱਸਿਆ ਕਿ ਇੱਕ ਕਾਰ ਬੜੀ ਤੇਜ਼ ਰਫਤਾਰ ਨਾਲ ਰੈਂਪ ਉੱਤੇ ਜਾ ਰਹੀ ਸੀ ਕਿ ਅਚਾਨਕ ਪਲਟ ਗਈ ਤੇ ਉਸ ਵਿੱਚ ਅੱਗ ਲੱਗ ਗਈ। ਫਾਇਰਫਾਈਟਰਜ਼ ਨੇ ਅੱਗ ਉੱਤੇ ਕਾਬੂ ਪਾਉਣ ਤੋਂ ਬਾਅਦ ਦੋ ਵਿਅਕਤੀਆਂ ਨੂੰ ਬੜੀ ਮੁਸ਼ਕਲ ਨਾਲ ਗੱਡੀ ਵਿੱਚੋਂ ਕੱਢਿਆ ਤੇ ਉਨ੍ਹਾਂ ਨੂੰ ਮਾਮੂਲੀ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਪਰ ਦੋ ਵਿਅਕਤੀਆਂ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਦੱਸ ਦਈਏ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।