Canada

ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਜਮ੍ਹਾਂ ਕਰਵਾਇਆ ਆਪਣਾ ਅਸਤੀਫਾ

  • Punjabi Bulletin
  • Feb 16, 2023
ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਜਮ੍ਹਾਂ ਕਰਵਾਇਆ ਆਪਣਾ ਅਸਤੀਫਾ
  • 245 views

ਟੋਰਾਂਟੋ-ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਅੱਜ ਆਪਣਾ ਅਸਤੀਫਾ ਜਮ੍ਹਾਂ ਕਰਵਾ ਦਿੱਤਾ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨੀਂ 16.2 ਬਿਲੀਅਨ ਡਾਲਰ ਦਾ ਬਜਟ ਮਨਜ਼ੂਰ ਹੋ ਜਾਣ ਤੋਂ ਬਾਅਦ ਟੋਰਾਂਟੋ ਦੇ ਮੇਅਰ ਜੌਹਨ ਟੋਰੀ ਵੱਲੋਂ ਰਸਮੀ ਤੌਰ ਉੱਤੇ ਅਸਤੀਫਾ ਜਮ੍ਹਾਂ ਕਰਵਾ ਦਿੱਤਾ ਗਿਆ। ਇਸ ਬਜਟ ਵਿੱਚ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਟੈਕਸ ਵਿੱਚ 5.5 ਫੀ ਸਦੀ ਦਾ ਵਾਧਾ ਕੀਤਾ ਗਿਆ ਹੈ। 2023 ਦੇ ਬਜਟ ਵਿੱਚ ਟੋਰਾਂਟੋ ਪੁਲਿਸ ਬਜਟ ਵਾਸਤੇ 48.3 ਮਿਲੀਅਨ ਡਾਲਰ ਦਾ ਵਾਧਾ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਿਛਲੇ ਸਾਲ ਦੇ ਮੁਕਾਬਲੇ ਟਰਾਂਜਿਟ ਸਰਵਿਸ ਵਿੱਚ ਪੰਜ ਫੀ ਸਦੀ ਕਟੌਤੀ ਜਾਂ ਮਹਾਂਮਾਰੀ ਦੇ ਪਹਿਲਾਂ ਵਾਲੇ ਪੱਧਰ ਉੱਤੇ ਆਉਣ ਲਈ ਨੌਂ ਫੀ ਸਦੀ ਕਟੌਤੀ ਦੀ ਗੱਲ ਵੀ ਆਖੀ ਗਈ ਹੈ। ਹਾਲਾਂਕਿ ਬਜਟ ਵਿੱਚ ਸ਼ੈਲਟਰ, ਸਮਰਥਨ ਤੇ ਹਾਊਸਿੰਗ ਐਡਮਨਿਸਟਰੇਸ਼ਨ ਵਿੱਚ 6.5 ਫੀਸਦੀ ਵਾਧਾ ਕਰਨ ਦੀ ਵੀ ਤਜਵੀਜ਼ ਹੈ। ਸਿਟੀ ਵੱਲੋਂ ਇਹ ਵੀ ਆਖਿਆ ਗਿਆ ਹੈ ਕਿ ਇਸ ਸਾਲ ਉਹ ਆਪਣੀਆਂ ਪੰਜ ਸਾਈਟਸ ਨੂੰ ਆਰਜ਼ੀ ਤੌਰ ਉੱਤੇ ਬੰਦ ਕਰ ਸਕਦੀ ਹੈ। ਦੱਸ ਦਈਏ ਕਿ ਮੀਟਿੰਗ ਦੌਰਾਨ ਕਾਊਂਸਲ ਨੇ 8 ਮਿਲੀਅਨ ਵਾਧੂ ਡਾਲਰ ਖਰਚਣ ਲਈ ਮਨਜ਼ੂਰੀ ਵੀ ਦਿੱਤੀ। ਇਨ੍ਹਾਂ ਵਿੱਚੋਂ ਕੁੱਝ 24/7 ਵਾਰਮਿੰਗ ਸੈਂਟਰਾਂ ਉੱਤੇ ਖਰਚੇ ਜਾਣਗੇ, 519 ਕਮਿਊਨਿਟੀ ਸੈਂਟਰਾਂ ਉੱਤੇ ਖਰਚੇ ਜਾਣਗੇ। ਮੀਟਿੰਗ ਖਾਰਜ ਹੋਣ ਤੋਂ ਬਾਅਦ ਟੋਰੀ ਨੇ ਸਿਟੀ ਕਲਰਕ ਜੌਹਨ ਐਲਵਿੱਜ ਕੋਲ ਆਪਣਾ ਅਸਤੀਫਾ ਜਮ੍ਹਾਂ ਕਰਵਾ ਦਿੱਤਾ। ਇਹ ਅਸਤੀਫਾ 17 ਫਰਵਰੀ ਨੂੰ ਸ਼ਾਮੀਂ 5:00 ਵਜੇ ਪ੍ਰਭਾਵੀ ਹੋ ਜਾਵੇਗਾ।

Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2026