Punjab

ਪੰਜਾਬ ਬਣਿਆ ਦੇਸ਼ ’ਚ ਬਿਹਤਰ ਕਾਨੂੰਨ-ਵਿਵਸਥਾ ਵਾਲਾ ਦੂਜਾ ਸੂਬਾ

  • Punjabi Bulletin
  • Dec 21, 2022
ਪੰਜਾਬ ਬਣਿਆ ਦੇਸ਼ ’ਚ ਬਿਹਤਰ ਕਾਨੂੰਨ-ਵਿਵਸਥਾ ਵਾਲਾ ਦੂਜਾ ਸੂਬਾ
  • 114 views

ਭਾਰਤ ਦੇ ਵੱਖ ਵੱਖ ਸੂਬਿਆਂ ਵਿਚ ਪੁਲਿਸ ਅਮਨ ਅਤੇ ਸ਼ਾਂਤੀ ਬਣਾ ਕੇ ਰੱਖਦੀ ਹੈ| ਦੇਸ਼ ਦੇ ਸਾਰੇ ਸੂਬਿਆਂ ’ਚ ਕਾਨੂੰਨ-ਵਿਵਸਥਾ ਦੀ ਸਥਿਤੀ ਨੂੰ ਲੈ ਕੇ ਜਾਰੀ ਕੀਤੀ ਰਿਪੋਰਟ ਮੁਤਾਬਕ ਗੁਜਰਾਤ ਤੋਂ ਬਾਅਦ ਪੰਜਾਬ ਦੇਸ਼ ’ਚ ਬਿਹਤਰ ਕਾਨੂੰਨ-ਵਿਵਸਥਾ ਵਾਲਾ ਦੂਜਾ ਸੂਬਾ ਬਣ ਗਿਆ ਹੈ| ਜਾਣਕਾਰੀ ਮੁਤਾਬਕ ਇਸ ਰਿਪੋਰਟ ਵਿਚ ਗੁਜਰਾਤ ਨੂੰ ਪਹਿਲੇ ਸਥਾਨ ’ਤੇ ਅਤੇ ਪੰਜਾਬ ਨੂੰ ਦੂਜੇ ਤੇ ਉੱਤਰ ਪ੍ਰਦੇਸ਼ ਨੂੰ ਤੀਜੇ ਸਥਾਨ ’ਤੇ ਦਿਖਾਇਆ ਗਿਆ ਹੈ| ਇਸ ਸਬੰਧੀ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਇਸ ਦੇ ਲਈ ਸਮੁੱਚੇ ਪੰਜਾਬੀਆਂ ਅਤੇ ਸਮੁੱਚੀ ਪੰਜਾਬ ਪੁਲਿਸ ਫੋਰਸ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪੰਜਾਬ ਨੇ ਆਪਣੇ ਦੂਜੇ ਸਥਾਨ ਨੂੰ 2022 ’ਚ ਵੀ ਬਰਕਰਾਰ ਰੱਖਿਆ ਹੈ| ਇਸ ਮੌਕੇ ਡੀ. ਜੀ. ਪੀ. ਨੇ ਕਿਹਾ ਕਿ ਹਰੇਕ ਸਾਲ ਪੰਜਾਬ ਪੁਲਸ ਬਿਹਤਰੀਨ ਕੰਮ ਕਰ ਰਹੀ ਹੈ| ਪੁਲਿਸ ਅਤੇ ਜਨਤਾ ਮਿਲ ਕੇ ਸੂਬੇ ਵਿਚ ਸ਼ਾਂਤੀ ਅਤੇ ਆਪਸੀ ਭਾਈਚਾਰੇ ਦਾ ਮਾਹੌਲ ਬਣਾਈ ਰੱਖਣ ’ਚ ਕਾਮਯਾਬ ਹੋਈ ਹੈ ਅਤੇ ਉਸ ਨੇ ਦੇਸ਼ ਵਿਰੋਧੀ ਤਾਕਤਾਂ ਨੂੰ ਮੂੰਹ-ਤੋੜ ਜਵਾਬ ਦਿੱਤਾ ਹੈ| ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਾਨੂੰਨ-ਵਿਵਸਥਾ ਨੂੰ ਲੈ ਕੇ ਜਾਰੀ ਹੋਏ ਅੰਕੜਿਆਂ ’ਚ ਪੰਜਾਬ ਨੂੰ ਦੂਜਾ ਸਥਾਨ ਹਾਸਲ ਹੋਣ ’ਤੇ ਪੰਜਾਬ ਪੁਲਸ ਅਤੇ ਉਸ ਦੇ ਸਮੁੱਚੇ ਅਧਿਕਾਰੀਆਂ ਨੂੰ ਵਧਾਈ ਦਿੱਤੀ ਹੈ| ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਸਭ ਮਿਲ ਕੇ ਪੰਜਾਬ ’ਚ ਆਪਸੀ ਭਾਈਚਾਰੇ ਅਤੇ ਸ਼ਾਂਤੀ ਨੂੰ ਕਾਇਮ ਰੱਖਾਂਗੇ|

Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2024