Canada

ਬੈਂਕ ਆਫ ਕੈਨੇਡਾ ਨਹੀਂ ਕਰੇਗਾ ਅਗਲੇ ਹਫਤੇ ਵਿਆਜ਼ ਦਰਾਂ ਵਿੱਚ ਵਾਧਾ

  • Punjabi Bulletin
  • Mar 03, 2023
ਬੈਂਕ ਆਫ ਕੈਨੇਡਾ ਨਹੀਂ ਕਰੇਗਾ ਅਗਲੇ ਹਫਤੇ ਵਿਆਜ਼ ਦਰਾਂ ਵਿੱਚ ਵਾਧਾ
  • 274 views

ਓਟਵਾ-ਕੈਨੇਡਾ ਦੀ ਬੈਂਕ ਆਫ ਕੈਨੇਡਾ ਜੋ ਕਿ ਵਿਆਜ਼ ਦਰਾਂ ਵਿੱਚ ਲਗਾਤਾਰ ਵਾਧਾ ਕਰਦੀ ਆ ਰਹੀ ਹੈ ਦੇ ਇੱਕ ਸਾਲ ਬਾਅਦ ਅਰਥਸ਼ਾਸਤਰੀਆਂ ਵੱਲੋਂ ਉਮੀਦ ਕੀਤੀ ਜਾ ਰਹੀ ਹੈ ਕਿ ਸੈਂਟਰਲ ਬੈਂਕ ਅਗਲੇ ਐਲਾਨ ਵਿੱਚ ਵਿਆਜ਼ ਦਰਾਂ ਵਿੱਚ ਵਾਧਾ ਨਹੀਂ ਕਰੇਗਾ। ਜਾਣਕਾਰੀ ਮੁਤਾਬਕ ਐਗਜ਼ੈਕਟਿਵ ਡਾਇਰੈਕਟਰ ਆਫ ਇਕਨੌਮਿਕਸ ਕੈਰੀਨ ਚਾਰਬੌਨਿਊ ਨੇ ਕਿਹਾ ਕਿ ਅਗਲੇ ਹਫਤੇ ਬੈਂਕ ਵੱਲੋਂ ਆਪਣੀਆਂ ਵਿਆਜ਼ ਦਰਾਂ ਬਾਰੇ ਫੈਸਲਾ ਲਿਆ ਜਾਣਾ ਹੈ ਤੇ ਉਮੀਦ ਹੈ ਕਿ ਬੈਂਕ ਇਨ੍ਹਾਂ ਦਰਾਂ ਵਿੱਚ ਇਸ ਵਾਰੀ ਵਾਧਾ ਨਹੀਂ ਕਰੇਗਾ। ਤਾਜ਼ਾ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਮਹਿੰਗਾਈ ਦੀ ਰਫਤਾਰ ਕੁੱਝ ਮੱਠੀ ਪੈ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਾਰਚ ਤੋਂ ਸੈਂਟਰਲ ਬੈਂਕ ਨੇ ਆਪਣੀਆਂ ਵਿਆਜ਼ ਦਰਾਂ ਵਿੱਚ ਜ਼ੀਰੋ ਤੋਂ ਸ਼ੁਰੂ ਕਰਕੇ 4.5 ਫੀਸਦੀ ਦਾ ਵਾਧਾ ਕੀਤਾ ਹੈ। ਦੱਸ ਦਈਏ ਕਿ ਜਨਵਰੀ ਵਿੱਚ ਅੱਠਵੀਂ ਵਾਰੀ ਵਿਆਜ਼ ਦਰਾਂ ਵਿੱਚ ਵਾਧਾ ਐਲਾਨਣ ਤੋਂ ਬਾਅਦ ਬੈਂਕ ਆਫ ਕੈਨੇਡਾ ਨੇ ਆਖਿਆ ਸੀ ਕਿ ਉਹ ਅਰਥਚਾਰੇ ਨੂੰ ਸੈਟਲ ਕਰਨ ਦੀ ਮੋਹਲਤ ਦੇਣ ਵਾਸਤੇ ਇਨ੍ਹਾਂ ਵਿਆਜ਼ ਦਰਾਂ ਵਿੱਚ ਵਾਧੇ ਉੱਤੇ ਥੋੜ੍ਹੀ ਦੇਰ ਲਈ ਰੋਕ ਲਾਵੇਗਾ। ਸੈਂਟਰਲ ਬੈਂਕ ਵੱਲੋਂ ਵਿਆਜ਼ ਦਰਾਂ ਵਿੱਚ ਅਗਲਾ ਫੈਸਲਾ ਬੁੱਧਵਾਰ ਨੂੰ ਐਲਾਨਿਆ ਜਾਵੇਗਾ।

Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2026