Canada

ਓਨਟਾਰੀਓ ਹਟਾ ਰਿਹੈ ਸਰਕਾਰੀ ਡਿਵਾਈਸਿਜ਼ ਤੋਂ ਟਿਕ ਟੌਕ

  • Punjabi Bulletin
  • Mar 10, 2023
ਓਨਟਾਰੀਓ ਹਟਾ ਰਿਹੈ ਸਰਕਾਰੀ ਡਿਵਾਈਸਿਜ਼ ਤੋਂ ਟਿਕ ਟੌਕ
  • 757 views

ਓਨਟਾਰੀਓ-ਭਾਰਤ ਅਤੇ ਹੋਰਨਾਂ ਦੇਸ਼ਾਂ ਵਿਚ ਟਿਕ ਟੌਕ ਬੰਦ ਕੀਤੇ ਜਾਣ ਪਿੱਛੋਂ ਹੁਣ ਓਨਟਾਰੀਓ ਵੱਲੋਂ ਸਰਕਾਰ ਵੱਲੋਂ ਜਾਰੀ ਸਾਰੀਆਂ ਡਿਵਾਇਸਿਜ਼ ਤੋਂ ਫੌਰੀ ਪ੍ਰਭਾਵ ਤੋਂ ਟਿੱਕ ਟੌਕ ਹਟਾਇਆ ਜਾ ਰਿਹਾ ਹੈ। ਇਹ ਫੈਸਲਾ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਟਰੇਜ਼ਰੀ ਬੋਰਡ ਆਫ ਓਨਟਾਰੀਓ ਦੇ ਪ੍ਰੈਜ਼ੀਡੈਂਟ ਪ੍ਰਭਮੀਤ ਸਿੰਘ ਸਰਕਾਰੀਆ ਨੇ ਇਹ ਐਲਾਨ ਕੀਤਾ। ਉਨ੍ਹਾਂ ਆਖਿਆ ਕਿ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਕਾਕਸ ਦੇ ਸਾਰੇ ਮੈਂਬਰਾਂ ਨੂੰ ਆਪਣੀਆਂ ਨਿੱਜੀ ਡਿਵਾਇਸਿਜ਼ ਤੋਂ ਇਹ ਵੀਡੀਓ ਸ਼ੇਅਰਿੰਗ ਐਪ ਫੌਰੀ ਪ੍ਰਭਾਵ ਨਾਲ ਹਟਾਉਣ ਦੀ ਹਦਾਇਤ ਜਾਰੀ ਕਰ ਦਿੱਤੀ ਗਈ। ਇੱਕ ਬਿਆਨ ਵਿੱਚ ਸਰਕਾਰੀਆ ਨੇ ਆਖਿਆ ਕਿ ਸਰਕਾਰੀ ਡਾਟਾ ਤੇ ਨੈੱਟਵਰਕਜ਼ ਨੂੰ ਬਚਾਉਣ ਲਈ ਇਹ ਕਦਮ ਅਹਿਤਿਆਤਨ ਚੁੱਕਿਆ ਜਾ ਰਿਹਾ ਹੈ।

ਉਨ੍ਹਾਂ ਇਹ ਵੀ ਆਖਿਆ ਕਿ ਭਾਵੇਂ ਕਿਸੇ ਤਰ੍ਹਾਂ ਦਾ ਡਾਟਾ ਚੋਰੀ ਨਹੀਂ ਹੋਇਆ ਹੈ ਪਰ ਸਾਡੀ ਸਰਕਾਰ ਡਾਟਾ ਨੂੰ ਬਚਾਉਣ ਸਬੰਧੀ ਸਾਰੇ ਕਦਮ ਚੁੱਕਣ ਲਈ ਪੂਰੀ ਤਰ੍ਹਾਂ ਸੰਜੀਦਾ ਹੈ।  ਇਸ ਦੌਰਾਨ ਕੰਪਨੀ ਦੇ ਬੁਲਾਰੇ ਨੇ ਆਖਿਆ ਕਿ ਇਹ ਬਹੁਤ ਹੀ ਨਿਰਾਸ਼ਾਜਨਕ ਗੱਲ ਹੈ ਕਿ ਬਿਨਾਂ ਕਿਸੇ ਆਧਾਰ ਦੇ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ। ਇਹ ਵੀ ਆਖਿਆ ਗਿਆ ਕਿ ਅਸੀਂ ਸਰਕਾਰ ਨਾਲ ਮਿਲ ਬੈਠ ਕੇ ਇਹ ਤੈਅ ਕਰਨ ਲਈ ਵੀ ਤਿਆਰ ਹਾਂ ਕਿ ਕੈਨੇਡੀਅਨਜ਼ ਦੀ ਪ੍ਰਾਈਵੇਸੀ ਤੇ ਸਕਿਊਰਿਟੀ ਨੂੰ ਬਚਾਉਣ ਲਈ ਕੀ ਕੀਤਾ ਜਾਣਾ ਚਾਹੀਦਾ ਹੈ ਤੇ ਕਿਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਹੈ।

Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2026