ਚੰਡੀਗੜ੍ਹ-ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਕਾਰਵਾਈ ਕਰਦਿਆਂ 16 ਸੀਨੀਅਰ ਆਈ.ਏ.ਐਸ. ਅਤੇ 3 ਪੀ.ਸੀ.ਐਸ ਅਫ਼ਸਰਾਂ ਦੇ ਵਿਭਾਗ ’ਚ ਫੇਰ-ਬਦਲ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਮੁੱਖ ਮੰਤਰੀ ਦੀ ਪ੍ਰਵਾਨਗੀ ਬਾਅਦ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਵਲੋਂ ਜਾਰੀ ਤਬਾਦਲਾ ਹੁਕਮਾਂ ਮੁਤਾਬਕ ਆਈ.ਏ.ਐਸ. ਅਫ਼ਸਰ ਰਾਹੁਲ ਭੰਡਾਰੀ ਤੋਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਸਣੇ ਹੋਰ ਵਿਭਾਗ ਵਾਪਸ ਲੈ ਕੇ ਉਨ੍ਹਾਂ ਨੂੰ ਨਵੀਂ ਦਿੱਲੀ ਵਿਖੇ ਪ੍ਰਮੁੱਖ ਰੈਜ਼ੀਡੈਂਟ ਕਮਿਸ਼ਨਰ ਪੰਜਾਬ ਭਵਨ ਨਵੀਂ ਦਿੱਲੀ ਲਾਇਆ ਜਾ ਰਿਹਾ ਹੈ। ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਮੁੱਖ ਅਧਿਕਾਰੀ ਦਾ ਕੰਮ ਵੇਖ ਰਹੇ ਆਈ.ਏ.ਐਸ ਅਫ਼ਸਰ ਮਲਵਿੰਦਰ ਸਿੰਘ ਜੱਗੀ ਨੂੰ ਹੁਣ ਰਾਹੁਲ ਭੰਡਾਰੀ ਦੀ ਥਾਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਦਾ ਸਕੱਤਰ ਲਾਇਆ ਗਿਆ ਹੈ। ਉਹ ਪਹਿਲਾਂ ਵੀ ਇਸ ਵਿਭਾਗ ’ਚ ਕੰਮ ਕਰ ਚੁੱਕੇ ਹਨ। ਕੀਤੇ ਗਏ ਹੋਰ ਮੁੱਖ ਤਬਾਦਲਿਆਂ ਤਹਿਤ ਆਈ.ਏ.ਐਸ. ਅਫ਼ਸਰਾਂ ’ਚ ਪੀ ਸ੍ਰੀਵਾਸਤਾ ਨੂੰ ਬਦਲ ਕੇ ਵਧੀਕ ਮੁੱਖ ਸਕੱਤਰ ਸੁਤੰਤਰਤਾ ਸੰਗਰਾਮੀ ਵਿਭਾਗ ਅਨੁਰਾਗ ਅਗਰਵਾਲ ਨੂੰ ਵਧੀਕ ਮੁੱਖ ਸਕੱਤਰ ਕਮ ਵਿੱਤ ਕਮਿਸ਼ਨਰ ਸਹਿਕਾਰਤਾ, ਚੋਣਾਂ ਤੇ ਮੈਡੀਕਲ ਸਿਖਿਆ ਵਿਵੇਕ ਪ੍ਰਤਾਪ ਸਿੰਘ ਨੂੰ ਪ੍ਰਮੁੱਖ ਸਕੱਤਰ ਲੋਕਲ ਬਾਡੀਜ਼ ਦੇ ਨਾਲ ਪ੍ਰਮੁੱਖ ਸਕੱਤਰ ਸਿਹਤ ਤੇ ਪਰਵਾਰ ਭਲਾਈ, ਵੀ.ਕੇ. ਮੀਨਾ ਨੂੰ ਪ੍ਰਮੁੱਖ ਸਕੱਤਰ ਪ੍ਰਿੰਟਿੰਗ ਤੇ ਸਟੇਸ਼ਨਰੀ ਵਿਕਾਸ ਗਰਗ ਨੂੰ ਪ੍ਰਮੁੱਖ ਸਕੱਤਰ ਟਰਾਂਸਪੋਰਟ ਦੇ ਨਾਲ ਵਿਤ ਕਮਿਸ਼ਨਰ ਵਣ ਤੇ ਜੰਗਲੀ ਜੀਵ ਵਿਭਾਗ ਲਾਇਆ ਗਿਆ ਹੈ। ਐਸ.ਐਸ. ਗੁਰਜਰ ਨੂੰ ਪ੍ਰਮੁੱਖ ਸਕੱਤਰ ਖੇਤੀ, ਬਾਗਬਾਨੀ ਤੇ ਜਲ ਤੇ ਭੂਮੀ ਰਖਿਆ, ਗੁਰਕੀਰਤ ਕ੍ਰਿਪਾਲ ਸਿੰਘ ਨੂੰ ਸਕੱਤਰ ਫ਼ੂਡ ਤੇ ਸਿਵਲ ਸਪਲਾਈ ਦੇ ਨਾਲ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਤੇ ਮਾਈਨਿੰਗ, ਸ੍ਰੀਮਤੀ ਰਿਤੂ ਅਗਰਵਾਲ ਨੂੰ ਸਕੱਤਰ ਸਹਿਕਾਰਤਾ, ਅਰਸ਼ਦੀਪ ਸਿੰਘ ਥਿੰਦ ਨੂੰ ਸਕੱਤਰ ਖੇਤੀ ਤੇ ਬਾਗਬਾਨੀ, ਪ੍ਰਦੀਪ ਕੁਮਾਰ ਅਗਰਵਾਲ ਨੂੰ ਐਮ.ਡੀ. ਪੰਜਾਬ ਹੈਲਥ ਕਾਰਪੋਰੇਸ਼ਨ ਅਤੇ ਪੁਨੀਤ ਗੋਇਲ ਨੂੰ ਵਿਸ਼ੇਸ਼ ਸਕੱਤਰ ਗ੍ਰਹਿ ਤੇ ਨਿਆਂ ਅਤੇ ਕੰਟਰੋਲਰ ਪ੍ਰਿੰਟਿੰਗ ਤੇ ਸਟੇਸ਼ਨਰੀ ਲਾਇਆ ਗਿਆ ਹੈ।