ਅਲਬਰਟਾ-ਪਿਛਲੇ ਦਸ ਸਾਲਾਂ ਤੋਂ ਬਾਅਦ ਜ਼ੈਲਰਜ਼ ਨੇ ਆਪਣੇ ਪਹਿਲੇ ਸਟੋਰ ਜੋ ਕੈਲਗਰੀ ਵਿਚ ਹੈ ਨੂੰ ਖੋਲ੍ਹ ਦਿੱਤਾ ਹੈ। ਜਾਣਕਾਰੀ ਮੁਤਾਬਕ ਨਵੇਂ ਜ਼ੈਲਰਜ਼ ਨੂੰ ਇੱਕ ਅਨੁਭਵ-ਸ਼ੈਲੀ ਸਟੋਰ ਵਜੋਂ ਬ੍ਰਾਂਡ ਕੀਤਾ ਜਾ ਰਿਹਾ ਹੈ ਅਤੇ ਸਨਰਿਜ ਮਾਲ ਵਿਖੇ ਹਡਸਨ ਬੇਅ ਦੇ ਅੰਦਰ ਸਥਾਪਤ ਕੀਤਾ ਜਾਵੇਗਾ। ਕੁੱਲ ਮਿਲਾ ਕੇ ਕੈਨੇਡਾ ਭਰ ਵਿੱਚ 25 ਸਟੋਰ ਖੁੱਲ੍ਹਣ ਦੀ ਉਮੀਦ ਹੈ। ਇਨ੍ਹਾਂ ਵਿਚ ਅਲਬਰਟਾ ਦੇ ਸਟੋਰਾਂ ਵਿੱਚ ਐਡਮਿੰਟਨ ਵਿੱਚ ਕਿੰਗਸਵੇ ਗਾਰਡਨ ਮਾਲ, ਮੈਡੀਸਨ ਹੈਟ ਮਾਲ ਅਤੇ ਕੈਲਗਰੀ ਵਿੱਚ ਉੱਤਰ-ਪੂਰਬੀ ਮਾਲ ਸ਼ਾਮਲ ਹਨ।