ਨਵੀਂ ਦਿੱਲੀ-1 ਅਪ੍ਰੈਲ ਤੋਂ ਨਵਾਂ ਵਿੱਤੀ ਸਾਲ ਅਪ੍ਰੈਲ ਤੋਂ ਸ਼ੁਰੂ ਹੋ ਗਿਆ ਹੈ। ਜਿਸ ਦੇ ਚੱਲਦਿਆਂ ਅੱਜ ਤੋਂ ਕਈ ਬਦਲਾਅ ਹੋਣ ਜਾ ਰਹੇ ਹਨ, ਜਿਸ ਦਾ ਸਿੱਧਾ ਅਸਰ ਜਨਤਾ ਦੇ ਮਹੀਨਾਵਾਰ ਬਜਟ ’ਤੇ ਪਵੇਗਾ। ਜਾਣਕਾਰੀ ਮੁਤਾਬਕ 1 ਅਪ੍ਰੈਲ ਤੋਂ ਇਨਕਮ ਟੈਕਸ ਤੋਂ ਲੈ ਕੇ LP7 ਦੀ ਕੀਮਤ ’ਚ 17 ਵੱਡੇ ਬਦਲਾਅ ਹੋਣ ਜਾ ਰਹੇ ਹਨ। ਬਜਟ 2023 ਵਿੱਚ ਟੈਕਸ ਸਲੈਬ ਨੂੰ ਸੋਧਿਆ ਗਿਆ ਸੀ। ਇਹ ਬਦਲਾਅ ਨਵੀਂ ਟੈਕਸ ਵਿਵਸਥਾ ਦੇ ਤਹਿਤ ਕੀਤਾ ਗਿਆ ਹੈ ਜਿਸ ਦੇ ਚੱਲਦਿਆਂ ਹੁਣ 3 ਲੱਖ ਤੱਕ ਕੋਈ ਟੈਕਸ ਨਹੀਂ ਲੱਗੇਗਾ, 3 ਤੋਂ 5 ਲੱਖ ਦੀ ਆਮਦਨ ’ਤੇ 5 ਫੀਸਦੀ, 6 ਤੋਂ 9 ਲੱਖ ਤੱਕ 10 ਫੀਸਦੀ, 9 ਤੋਂ 12 ਲੱਖ ਤੱਕ 15 ਫੀਸਦੀ, 12 ਤੋਂ 15 ਲੱਖ ਤੱਕ 20 ਫੀਸਦੀ ਅਤੇ 15 ਲੱਖ ਤੋਂ ਵੱਧ ਦੀ ਆਮਦਨ ’ਤੇ 30 ਫੀਸਦੀ ਟੈਕਸ ਨਹੀਂ ਲੱਗੇਗਾ। ਇਹ ਟੈਕਸ ਸਲੈਬ ਅੱਜ ਤੋਂ ਲਾਗੂ ਹੋ ਜਾਵੇਗਾ। ਇਸ ਤੋਂ ਬਿਨਾਂ ਜਿਨ੍ਹਾਂ ਦੀ ਆਮਦਨ ਆਮਦਨ ਸੱਤ ਲੱਖ ਰੁਪਏ ਜਾਂ ਇਸ ਤੋਂ ਘੱਟ ਹੈ ਤਾਂ ਉਹਨਾਂ ਨੂੰ ਨਵੀਂ ਟੈਕਸ ਵਿਵਸਥਾ ਦੇ ਤਹਿਤ ਕੋਈ ਟੈਕਸ ਨਹੀਂ ਦੇਣਾ ਪਵੇਗਾ। ਇਸ ਤੋਂ ਪਹਿਲਾਂ ਇਹ ਸੀਮਾ 5 ਲੱਖ ਰੁਪਏ ਸੀ, ਜਿਸ ਨੂੰ ਸਰਕਾਰ ਨੇ ਬਜਟ 2023 ਵਿੱਚ ਵਧਾ ਦਿੱਤਾ ਹੈ। ਇਸ ਤੋਂ ਬਿਨਾਂ NPS ਲਈ ਦਸਤਾਵੇਜ਼ KY3 ਜ਼ਰੂਰੀ ਹੋ ਗਏ। ਇਸ ਤੋਂ ਬਿਨਾਂ 8463 ਬੈਂਕ ਨੇ ਪਰਸਨਲ ਲੋਨ ਦੀ ਫੀਸ ਢਾਂਚੇ ਨੂੰ ਸੋਧਿਆ ਹੈ ਅਤੇ ਇਹ 24 ਅਪ੍ਰੈਲ ਤੋਂ ਲਾਗੂ ਹੋਣਗੇ, ਅੱਜ ਤੋਂ ਪੋਸਟ ਆਫਿਸ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਵਿੱਚ ਨਿਵੇਸ਼ ਦੀ ਸੀਮਾ 15 ਲੱਖ ਰੁਪਏ ਦੀ ਬਜਾਏ 30 ਲੱਖ ਰੁਪਏ ਹੋ ਜਾਵੇਗੀ, ਕਰਜ਼ੇ ਦੇ ਮਿਊਚਲ ਫੰਡਾਂ ’ਤੇ L“37 ਟੈਕਸ ਲਾਭ ਨਹੀਂ ਮਿਲੇਗਾ। ਇਸ ਦੇ ਨਾਲ ਹੀ, ਛੋਟੀ ਮਿਆਦ ਦੇ ਲਾਭਾਂ ਵਿੱਚ ਇਕੁਇਟੀ ਮਾਰਕੀਟ ਵਿੱਚ 35% ਤੋਂ ਘੱਟ ਨਿਵੇਸ਼ ਕਰਨ ’ਤੇ ਵੀ ਟੈਕਸ ਲੱਗੇਗਾ। ਇਸ ਤੋਂ ਬਿਨਾਂ ਰੇਪੋ ਦਰ ਵਧ ਸਕਦੀ ਹੈ। ਵਿੱਤੀ ਸਾਲ 2023-24 ਲਈ ਰਿਜ਼ਰਵ ਬੈਂਕ ਦੀ ਪਹਿਲੀ ਮੁਦਰਾ ਨੀਤੀ ਦਾ ਐਲਾਨ 6 ਅਪ੍ਰੈਲ ਨੂੰ ਕੀਤਾ ਜਾ ਸਕਦਾ ਹੈ। ਅੱਜ ਤੋਂ ਟੈਕਸ ਨੂੰ ਲੈ ਕੇ ਸਭ ਤੋਂ ਵੱਡਾ ਬਦਲਾਅ ਹੋਵੇਗਾ। ਇਸ ’ਚ ਨਵੇਂ ਟੈਕਸ ਸਲੈਬ ’ਚ 5 ਲੱਖ ਦੀ ਬਜਾਏ ਇਹ ਸੀਮਾ ਵਧ ਕੇ 7 ਲੱਖ ਰੁਪਏ ਸਾਲਾਨਾ ਹੋ ਜਾਵੇਗੀ। ਬਜਟ ’ਚ ਸੋਨੇ ਅਤੇ ਇਮੀਟੇਸ਼ਨ ਜਿਊਲਰੀ ’ਤੇ ਕਸਟਮ ਡਿਊਟੀ 20 ਫੀਸਦੀ ਤੋਂ ਵਧਾ ਕੇ 25 ਫੀਸਦੀ, ਚਾਂਦੀ ’ਤੇ 7.5 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ਨੂੰ ਅੱਜ ਤੋਂ ਲਾਗੂ ਕੀਤਾ ਜਾ ਰਿਹਾ ਹੈ। ਇਸ ਤੋਂ ਬਿਨਾਂ ਗੈਸ ਸਿਲੰਡਰ ਦੀਆਂ ਕੀਮਤਾਂ ’ਚ ਬਦਲਾਅ ਹੋ ਸਕਦਾ ਹੈ। ਟੋਲ ਟੈਕਸ ਵਧ ਸਕਦਾ ਹੈ।