Canada

ਓਨਟਾਰੀਓ ਸਰਕਾਰ ਨੇ ਕੀਤਾ ਘਰਾਂ ਦੇ ਨਿਰਮਾਣ ਸਬੰਧੀ ਨਵਾਂ ਬਿੱਲ ਪੇਸ਼

  • Punjabi Bulletin
  • Apr 07, 2023
ਓਨਟਾਰੀਓ ਸਰਕਾਰ ਨੇ ਕੀਤਾ ਘਰਾਂ ਦੇ ਨਿਰਮਾਣ ਸਬੰਧੀ ਨਵਾਂ ਬਿੱਲ ਪੇਸ਼
  • 256 views

ਓਨਟਾਰੀਓ-ਓਨਟਾਰੀਓ ਘਰਾਂ ਦੇ ਨਿਰਮਾਣ ਲਈ ਮਿਊਂਸਪੈਲਿਟੀਜ਼ ਨੂੰ ਕਿਸੇ ਵੀ ਸਮੇਂ ਆਪਣੀਆਂ ਹੱਦਾਂ ਦੇ ਪਸਾਰ ਦੀ ਖੁੱਲ੍ਹ ਦੇਣ ਲਈ ਆਪਣੇ ਲੈਂਡ ਡਿਵੈਲਪਮੈਂਟ ਤੇ ਗ੍ਰੋਥ ਪਲੈਨਜ਼ ਨੂੰ ਕਾਰਗਰ ਬਣਾਉਣ ਲਈ ਵਧੇਰੇ  ਤਿਆਰੀ ਕਰ ਰਿਹਾ ਹੈ। ਜਾਣਕਾਰੀ ਮੁਤਾਬਕ ਇਸ ਸਬੰਧ ਵਿੱਚ ਸਰਕਾਰ ਵੱਲੋਂ ਨਵਾਂ ਬਿੱਲ, ਜਿਸ ਦਾ ਨਾਂ ਹੈਲਪਿੰਗ ਹੋਮਬਾਇਰਜ਼, ਪ੍ਰੋਟੈਕਟਿੰਗ ਟੈਨੈਂਟਸ ਐਕਟ ਹੈ, ਪੇਸ਼ ਕੀਤਾ ਗਿਆ। ਇਸ ਵਿੱਚ ਸਰਕਾਰ ਵੱਲੋਂ ਇਸ ਹਫਤੇ ਕਿਰਾਏਦਾਰਾਂ ਤੇ ਮਾਲਕਮਕਾਨਾਂ ਲਈ ਐਲਾਨੇ ਅਧਿਕਾਰਾਂ ਦਾ ਜ਼ਿਕਰ ਵੀ ਕੀਤਾ ਗਿਆ। ਇਸ ਵਿੱਚ ਪਲੈਨਿੰਗ ਦਸਤਾਵੇਜ਼ਾਂ-ਦ ਪ੍ਰੋਵਿੰਸ਼ੀਅਲ ਪਲੈਨਿੰਗ ਸਟੇਟਮੈਂਟ ਤੇ ਅ ਪਲੈਨ ਟੂ ਗ੍ਰੋਅ : ਗ੍ਰੋਥ ਪਲੈਨ ਫੌਰ ਦ ਗ੍ਰੇਟਰ ਗੋਲਡਨ ਹੌਰਸਸ਼ੂਅ, ਦੀ ਵਰਤੋਂ ਕਰਕੇ ਦੋ ਜ਼ਮੀਨਾਂ ਨੂੰ ਰਲਾ ਕੇ ਤੇ ਉਨ੍ਹਾਂ ਦੇ ਮੁਲਾਂਕਣ ਕਰਨ ਦੇ ਤਹੱਈਏ ਨੂੰ ਵੀ ਸ਼ਾਮਲ ਕੀਤਾ ਗਿਆ। ਇਸ ਮੌਕੇ ਹਾਊਸਿੰਗ ਮੰਤਰੀ ਸਟੀਵ ਕਲਾਰਕ ਨੇ ਆਖਿਆ ਕਿ ਸਰਕਾਰ ਵਜੋਂ ਸਾਡਾ ਮੰਨਣਾ ਹੈ ਕਿ ਸਾਰੇ ਓਨਟਾਰੀਓ ਵਿੱਚ ਇਸ ਪਾਸੇ ਵਿਕਾਸ ਕੀਤੇ ਜਾਣ ਦੀ ਗੁੰਜਾਇਸ਼ ਹੈ। ਸਰਕਾਰ ਦਾ ਕਹਿਣਾ ਹੈ ਕਿ ਨਵੀਂ ਨੀਤੀ ਵਿੱਚ ਤਬਦੀਲੀਆਂ ਤਹਿਤ ਟਰਾਂਜਿਟ ਸਟੇਸ਼ਨਜ਼ ਦੇ ਨੇੜੇ ਘਰਾਂ ਦੇ ਨਿਰਮਾਣ ਤੇ ਬਹੁਤੇ ਘਰਾਂ ਦੇ ਪੇਂਡੂ ਇਲਾਕਿਆਂ ਵਿੱਚ ਨਿਰਮਾਣ ਨੂੰ ਵਿਕਾਸ ਵਿੱਚ ਸਹਿਯੋਗ ਦੇ ਸੰਦ ਵਜੋਂ ਸ਼ਾਮਲ ਕੀਤਾ ਜਾ ਸਕਦਾ ਹੈ। ਇਹ ਸੰਦ ਕੀ ਹੋਣਗੇ ਇਨ੍ਹਾਂ ਬਾਰੇ ਤਫਸੀਲ ਨਾਲ ਜਾਣਕਾਰੀ ਨਹੀਂ ਦਿੱਤੀ ਗਈ। ਇਸ ਤੋਂ ਇਲਾਵਾ ਇਸ ਵਿੱਚ ਕਿਰਾਏਦਾਰਾਂ ਦੀ ਹਿਫਾਜ਼ਤ ਲਈ ਵੀ ਕੁੱਝ ਖਾਸ ਤਬਦੀਲੀਆਂ ਕੀਤੀਆਂ ਗਈਆਂ ਹਨ। ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਮਕਾਨਮਾਲਕਾਂ ਨੂੰ ਘਰ ਦੀ ਮੁਰੰਮਤ ਦੌਰਾਨ ਕਿਰਾਏਦਾਰਾਂ ਨੂੰ 60 ਦਿਨ ਦਾ ਗ੍ਰੇਸ ਪੀਰੀਅਡ ਦੇਣਾ ਹੋਵੇਗਾ ਤੇ ਮੁਰੰਮਤ ਮੁਕੰਮਲ ਹੋਣ ਤੋਂ ਬਾਅਦ ਕਿਰਾਏਦਾਰ ਪਹਿਲਾਂ ਦੇ ਰਹੇ ਕਿਰਾਏ ਉੱਤੇ ਹੀ ਉਸ ਘਰ ਵਿੱਚ ਪਰਤ ਸਕਣਗੇ। ਜੇ ਮਕਾਨਮਾਲਕ ਕਿਰਾਏਦਾਰ ਨੂੰ ਪਹਿਲਾਂ ਵਾਲੇ ਕਿਰਾਏ ਉੱਤੇ ਮੁੜ ਘਰ ਵਿੱਚ ਦਾਖਲ ਨਹੀਂ ਹੋਣ ਦਿੰਦੇ ਤਾਂ ਉਸ ਘਰ ਵਿੱਚੋਂ ਬਾਹਰ ਜਾਣ ਤੋਂ ਦੋ ਸਾਲ ਬਾਅਦ ਜਾਂ ਮੁਰੰਮਤ ਮੁਕੰਮਲ ਹੋਣ ਤੋਂ ਛੇ ਮਹੀਨੇ ਬਾਅਦ ਕਿਰਾਏਦਾਰ ਲੈਂਡਲਾਰਡ ਐਂਡ ਟੈਨੈਂਟ ਬੋਰਡ ਕੋਲ ਆਪਣੀ ਫਰਿਆਦ ਅਪਲਾਈ ਕਰ ਸਕੇਗਾ।  

Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2026