ਚੰਡੀਗੜ੍ਹ-ਪੰਜਾਬ ਵਿਚ ਕਣਕ ਦੇ ਗੁਦਾਮ ਲਗਭਗ ਖ਼ਾਲੀ ਹੋ ਗਏ ਹਨ ਅਤੇ ਦੂਸਰੇ ਸੂਬਿਆਂ ਨੂੰ ਕਣਕ ਪੰਜਾਬ ਵਿਚੋਂ ਸਿੱਧੀ ਜਾਵੇਗੀ। ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਪੰਜਾਬ ਦੇ ਖਰੀਦ ਕੇਂਦਰਾਂ ਵਿਚੋਂ ਦੂਸਰੇ ਸੂਬਿਆਂ ਨੂੰ ਕਣਕ ਦੀ ਸਿੱਧੀ ਡਲਿਵਰੀ ਦੇਵੇਗੀ। ਇਸ ਸਬੰਧੀ ਭਾਰਤੀ ਖੁਰਾਕ ਨਿਗਮ ਨੇ ਪੱਤਰ ਜਾਰੀ ਕੀਤਾ ਹੈ ਕਿ ਕਣਕ ਦੀ ਫਸਲ ਨੂੰ ਕਵਰਡ ਗੁਦਾਮਾਂ ਵਿਚ ਹੀ ਭੰਡਾਰ ਕੀਤਾ ਜਾਵੇ ਅਤੇ ਇਸ ਬਾਰੇ ਵਿਸਥਾਰਤ ਐਕਸ਼ਨ ਪਲਾਨ ਤਿਆਰ ਕਰਨ ਲਈ ਕਿਹਾ ਗਿਆ ਹੈ। ਖੁਰਾਕ ਨਿਗਮ ਨੇ ਮੰਡੀਆਂ ਵਿਚੋਂ ਸਿੱਧੀ ਡਲਿਵਰੀ ਦੂਸਰੇ ਰਾਜਾਂ ਨੂੰ ਦੇਣ ਲਈ ਵੀ ਪਲਾਨ ਬਣਾਉਣ ਲਈ ਕਿਹਾ ਹੈ। ਖੁਰਾਕ ਨਿਗਮ ਨੇ ਮੰਡੀਆਂ ਵਿਚੋਂ ਸਿੱਧੀ ਡਲਿਵਰੀ ਦੂਸਰੇ ਰਾਜਾਂ ਨੂੰ ਦੇਣ ਲਈ ਵੀ ਪਲਾਨ ਬਣਾਉਣ ਲਈ ਕਿਹਾ ਹੈ। ਅਗਲੇ ਸਾਲ ਲੋਕ ਚੋਣਾਂ ਹਨ ਅਤੇ ਦੇਸ਼ ਅਨਾਜ ਦੇ ਸੰਕਟ ਵਲ ਵਧ ਰਿਹਾ ਹੈ ਜਿਸ ਕਰਕੇ ਕੇਂਦਰ ਦੀ ਟੇਕ ਹੁਣ ਪੰਜਾਬ ਤੇ ਲੱਗੀ ਹੋਈ ਹੈ। ਇਸ ਵਾਰ ਪੰਜਾਬ, ਹਰਿਆਣਾ ਅੇਤ ਮੱਧ ਪ੍ਰਦੇਸ਼ ਵਿਚ ਬਾਰਸ਼ਾਂ ਅਤੇ ਝੱਖੜ ਕਰਕੇ ਕਮਕ ਦੀ ਫ਼ਸਲ ਖ਼ਰਾਬ ਹੋ ਗੀ ਹੈ ਤੇ ਕੇਂਦਰ ਸਰਕਾਰ ਨੂੰ ਪੈਦਾਵਾਰ ਦੀ ਕਟੌਤੀ ਹੋਣ ਦਾ ਡਰ ਹੈ ਜਿਸ ਕਾਰਨ ਪੰਜਾਬ ਦੇ ਅੰਨਦਾਤਾ ਦੀ ਵੁੱਕਤ ਕਾਫੀ ਵਧ ਗਈ ਹੈ। ਸਾਲ 2022-2023 ਦੌਰਾਨ ਪੰਜਾਬ ਨੂੰ ਅਨਾਜ ਦੀ ਮੂਵਮੈਂਟ ਲਈ ਕਰੀਬ 8800 ਰੇਲਵੇ ਰੈਕ ਮਿਲੇ ਹਨ ਜਦੋਂ ਕਿ ਪਿਛਲੇ ਸਾਲ 9176 ਰੇਲਵੇ ਰੈਕ ਮਿਲੇ ਸਨ। ਇਸ ਤੋਂ ਸਪੱਸ਼ਟ ਹੈ ਕਿ ਪੰਜਾਬ ਵਿੱਚੋਂ ਤੇਜ਼ੀ ਨਾਲ ਅਨਾਜ ਦੀ ਮੂਵਮੈਂਟ ਹੋਈ ਹੈ। ਹਾਲ ਹੀ ਵਿਚ ਓਪਨ ਸੇਲ ਦੇ ਕੋਟੇ ਤਹਿਤ ਕਰੀਬ 8 ਲੱਖ ਮੀਟਰਿਕ ਟਨ ਅਨਾਜ ਦੀ ਵਿਕਰੀ ਹੋਈ ਹੈ। ਪੰਜਾਬ ਨੇ ਐਤਕੀਂ ਕਣਕ ਦੀ 132 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਦਾ ਟੀਚਾ ਮਿੱਥਿਆ ਹੈ। ਪੰਜਾਬ ਦੇ 16 ਜ਼ਿਲ੍ਹਿਆਂ ਵਿਚ ਫ਼ਸਲ ਦਾ ਮੀਂਹ ਕਾਰਨ ਨੁਕਸਾਨ ਹੋਇਆ ਹੈ।