Canada

ਰੌਜਰਜ਼ ਖਰੀਦੇਗੀ ਬੀਏਆਈ

  • Punjabi Bulletin
  • Apr 11, 2023
ਰੌਜਰਜ਼ ਖਰੀਦੇਗੀ ਬੀਏਆਈ
  • 206 views

ਟੋਰਾਂਟੋ-ਬੀਏਆਈ ਨੂੰ ਖਰੀਦਣ ਲਈ ਰੌਜਰਜ਼ ਕਮਿਊਨੀਕੇਸ਼ਨਜ਼ ਇਨਕਾਰਪੋਰੇਸ਼ਨ ਨੇ ਐਲਾਨ ਕੀਤਾ। ਜਾਣਕਾਰੀ ਮੁਤਾਬਕ ਟੋਰਾਂਟੋ ਸਬਵੇਅ ਵਿੱਚ ਵਾਇਰਲੈੱਸ ਨੈੱਟਵਰਕ ਚਲਾਉਣ ਵਾਲੀ ਕੰਪਨੀ ਬੀਏਆਈ ਨੂੰ ਖਰੀਦਣ ਦਾ ਐਲਾਨ ਕੀਤਾ ਗਿਆ ਹੈ। ਇਸ ਨਾਲ ਕੰਪਨੀ ਨੇ ਆਖਿਆ ਕਿ ਉਹ ਸਮੁੱਚੇ ਸਿਸਟਮ ਨੂੰ 5 ਜੀ ਕਰ ਦੇਵੇਗੀ। ਟੈਲੀਕੌਮ ਕੰਪਨੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਬੀਏਆਈ ਕਮਿਊਨਿਕੇਸ਼ਨਜ਼ ਕੈਨੇਡੀਅਨ ਆਪਰੇਸ਼ਨਜ਼ ਨੂੰ ਖਰੀਦਣ ਲਈ ਸਮਝੌਤੇ ਉੱਤੇ ਸਹੀ ਪਾਈ ਗਈ ਹੈ। 2012 ਵਿੱਚ ਬੀਏਆਈ ਨੂੰ ਟੀਟੀਸੀ ਵੱਲੋਂ 25 ਮਿਲੀਅਨ ਡਾਲਰ ਦਾ ਕਾਂਟਰੈਕਟ ਦੇ ਕੇ ਆਪਣੇ ਪਬਲਿਕ ਵਾਇ-ਫਾਇ ਤੇ ਸੈਲੂਲਰ ਨੈੱਟਵਰਕ ਨੂੰ ਆਪਰੇਟ ਕਰਨ ਦੀ ਜਿ?ੰਮੇਵਾਰੀ ਦਿੱਤੀ ਗਈ ਸੀ। ਇੱਥੇ ਦੱਸਣਾ ਬਣਦਾ ਹੈ ਕਿ ਫਰੀਡਮ ਮੋਬਾਈਲ ਹੀ ਅਜਿਹੀ ਟੈਲੀਕੌਮ ਕੰਪਨੀ ਹੈ ਜਿਸਨੇ ਬੀਏਆਈ ਦੇ ਨੈੱਟਵਰਕ ਰਾਹੀਂ ਆਪਣੇ ਗਾਹਕਾਂ ਨੂੰ ਕਵਰੇਜ ਮੁਹੱਈਆ ਕਰਵਾਉਣ ਲਈ ਸਮਝੌਤਾ ਕੀਤਾ ਗਿਆ ਹੈ। ਇਸ ਤੋਂ ਭਾਵ ਇਹ ਹੈ ਕਿ ਸਬਵੇਅ ਲਾਈਨ ਦੇ ਨਾਲ ਬਹੁਤੇ ਮੋਬਾਈਲ ਕਸਟਮਰਜ਼ ਕੋਲ ਮਾਮੂਲੀ ਜਾਂ ਕੋਈ ਸਰਵਿਸ ਨਹੀਂ ਹੁੰਦੀ।  ਰੌਜਰਜ਼ ਨੇ ਆਖਿਆ ਕਿ ਬੀਏਆਈ ਨੂੰ ਖਰੀਦਣ ਤੋਂ ਬਾਅਦ ਉਹ ਹੁਣ ਸਮੁੱਚੇ ਟੀਟੀਸੀ ਸਬਵੇਅ ਸਿਸਟਮ ਲਈ 5 ਜੀ ਨੈੱਟਵਰਕ ਤਿਆਰ ਕਰਨ ਵਿੱਚ ਨਿਵੇਸ਼ ਕਰੇਗੀ। ਕੰਪਨੀ ਨੇ ਆਖਿਆ ਕਿ ਇਸ ਨਿਵੇਸ਼ ਨਾਲ 911 ਕਵਰੇਜ ਸਾਰੇ ਸਿਸਟਮ ਨੂੰ ਮਿਲ ਸਕੇਗੀ ਜਦਕਿ ਹੁਣ ਇਹ ਸਿਰਫ ਉਨ੍ਹਾਂ ਮੋਬਾਈਲ ਯੂਜ਼ਰਜ਼ ਨੂੰ ਉਪਲਬਧ ਹੈ ਜਿੱਥੇ ਬੀਏਆਈ ਨੈੱਟਵਰਕ ਹੋਂਦ ਵਿੱਚ ਹੈ।

Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2026