ਮੋਹਾਲੀ-ਮੁਹਾਲੀ ਵਿਚ ਇਕ ਮੰਦਭਾਗੀ ਘਟਨਾ ਘਟੀ ਜਿਸ ਵਿਚ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਕੇ ’ਤੇ ਮੌਤ ਹੋ ਗਈ| ਜਾਣਕਾਰੀ ਮੁਤਾਬਕ ਮੋਹਾਲੀ ਦੇ ਸੈਕਟਰ-48 ਸੀ ’ਚ ਇੱਕੋ ਪਰਿਵਾਰ ਦੇ ਤਿੰਨ ਵਿਅਕਤੀਆਂ ਨੇ ਜ਼ਹਿਰੀਲਾ ਕੈਮੀਕਲ ਪੀ ਕੇ ਖੁਦਕੁਸ਼ੀ ਕਰ ਲਈ| ਦੱਸਿਆ ਜਾ ਰਿਹਾ ਹੈ ਕਿ ਅਜਿਹਾ ਕਦਮ ਘਰੇਲੂ ਕਲੇਸ਼ ਦੇ ਕਾਰਨ ਚੁੱਕਿਆ ਗਿਆ ਹੈ, ਜਿੱਥੇ ਮਾਤਾ-ਪਿਤਾ ਸਮੇਤ ਇਕਲੌਤੇ ਪੁੱਤਰ ਨੂੰ ਖੁਦਕੁਸ਼ੀ ਕਰਨੀ ਪਈ ਅਤੇ ਪੂਰੇ ਪਰਿਵਾਰ ਦਾ ਅੰਤ ਹੋ ਗਿਆ| ਮਰਨ ਵਾਲਿਆਂ ਦੀ ਪਛਾਣ 55 ਸਾਲਾ ਸੁਰਿੰਦਰ ਸ਼ਰਮਾ, ਅੰਜਨਾ ਸ਼ਰਮਾ (50) ਅਤੇ 25 ਸਾਲਾ ਪੁੱਤਰ ਪੁਲਕਿਤ ਵਜੋਂ ਹੋਈ ਹੈ| ਇਸ ਹਾਦਸੇ ’ਚ ਸਾਰਾ ਖਾਨਦਾਨ ਤਬਾਹ ਹੋ ਗਿਆ| ਐੱਸਐੱਚਓ ਫੇਜ਼-11 ਮਨਦੀਪ ਸਿੰਘ ਨੇ ਦੱਸਿਆ ਕਿ ਸੁਰਿੰਦਰ ਸ਼ਰਮਾ ਦਾ ਪੋਸਟਮਾਰਟਮ ਸ਼ਨਿੱਚਰਵਾਰ ਨੂੰ ਕੀਤਾ ਗਿਆ ਹੈ| ਜਦਕਿ ਮਾਂ-ਪੁੱਤ ਦਾ ਪੋਸਟਮਾਰਟਮ ਐਤਵਾਰ ਨੂੰ ਕੀਤਾ ਜਾਵੇਗਾ| ਦੋਵਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਗਿਆ ਹੈ|