ਅਬੋਹਰ-ਅਬੋਹਰ ਵਿਚ ਏ.ਐਸ.ਆਈ. ਅਵਾਰਾ ਪਸ਼ੂ ਦੀ ਚਪੇਟ ਵਿੱਚ ਆਉਣ ਕਰ ਕੇ ਫੱਟੜ ਹੋ ਗਿਆ ਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਵਿਨੋਦ ਕੁਮਾਰ (53 ਸਾਲ) ਵਾਸੀ ਖੈਰ ਪੁਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨ ਉਹ ਆਪਣੀ ਬੇਟੀ ਦੇ ਨਾਲ ਮੋਟਰਸਾਈਕਲ ’ਤੇ ਪਿੰਡ ਰਾਏ ਪੁਰਾ ਨੂੰ ਜਾ ਰਿਹਾ ਸੀ ਤਾਂ ਰਸਤੇ ਵਿਚ ਅਵਾਰਾ ਪਸ਼ੂ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ, ਜਿਸ ਕਰਕੇ ਪਿਓ-ਧੀ ਸੜਕ ’ਤੇ ਡਿੱਗ ਗਏ। ਰਾਹਗੀਰਾਂ ਨੇ ਦੋਵਾਂ ਨੂੰ ਚੁੱਕਿਆ ’ਤੇ ਹਸਪਤਾਲ ਪਹੁੰਚਾਇਆ। ਮ੍ਰਿਤਕ ਦੇ ਭਰਾ ਧਰਮਪਾਲ ਨੇ ਦੱਸਿਆ ਕਿ ਫੱਟੜ ਪੁਲਿਸ ਮੁਲਾਜ਼ਮ ਦਾ ਇਲਾਜ ਸ਼੍ਰੀ ਗੰਗਾਨਗਰ ਵਿਖੇ ਚੱਲ ਰਿਹਾ ਸੀ ਜਿੱਥੇ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਬੇਟੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।