Punjab

ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਹੋਈ

  • Punjabi Bulletin
  • May 04, 2023
ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਹੋਈ
  • 127 views

ਸ੍ਰੀ ਮੁਕਤਸਰ ਸਾਹਿਬ-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਦਾ ਪਿਛਲੇ ਹਫਤੇ ਦਿਹਾਂਤ ਹੋ ਗਿਆ ਸੀ ਦੀ ਅੱਜ ਅੰਤਿਮ ਅਰਦਾਸ ਹੋਈ ਤੇ ਇਸ ਵਿਚ ਵੱਖ-ਵੱਖ ਸਖ਼ਸ਼ੀਅਤਾਂ ਪਹੁੰਚੀਆਂ। ਜਾਣਕਾਰੀ ਮੁਤਾਬਕ ਇਸ ਮੌਕੇ ਵੱਡੇ ਲੀਡਰਾਂ ਨੇ ਆਪਣੇ-ਆਪਣੇ ਵਿਚਾਰ ਪ੍ਰਕਾਸ਼ ਸਿੰਘ ਬਾਦਲ ਬਾਰੇ ਕਹੇ। ਅੰਤਿਮ ਅਰਦਾਸ ਮੌਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਸੰਸਾਰ ਹੈ ਤੇ ਇਸ ਸੰਸਾਰ ’ਚ ਕੋਈ ਸਥਿਰ ਨਹੀਂ ਰਿਹਾ। ਵੱਡੀਆਂ-ਵੱਡੀਆਂ ਉਮਰਾਂ ਵਾਲੇ ਵੀ ਇਸ ਜਗਤ ’ਚ ਪੈਦਾ ਹੋਏ ਤੇ ਜਦੋਂ ਅਕਾਲ ਪੁਰਖ ਦਾ ਸੱਦਾ ਆਇਆ ਤਾਂ ਉਹ ਅਕਾਲ ਪੁਰਖ ਦੇ ਹੁਕਮ ’ਤੇ ਸੰਸਾਰ ’ਚੋਂ ਚੱਲ ਵਸੇ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿੱਥੇ ਅਸੀਂ ਬੈਠੇ ਹਾਂ ਪਤਾ ਨਹੀਂ ਇਨ੍ਹਾਂ ਆਸਣਾਂ ’ਤੇ ਪਹਿਲਾਂ ਕਿੰਨੇ ਵਿਅਕਤੀ ਬੈਠੇ ਸਨ ਤੇ ਅੱਗੇ ਹੋਰ ਕਿੰਨੇ ਬੈਠਣਗੇ।  ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੋ ਗੱਲ 1947 ਤੋਂ ਲੈ ਕੇ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਕਰਦਾ ਆਇਆ ਹੈ ਉਹ ਹੁਣ ਦੂਸਰੇ ਸੂਬੇ ਵੀ ਕਰਨ ਲੱਗ ਗਏ ਹਨ ਤੇ ਇਹ ਗੱਲ ਵੱਖਰੀ ਹੈ ਕਿ ਉਨ੍ਹਾਂ ਨੂੰ ਕੋਈ ਅੱਤਵਾਦੀ ਜਾਂ ਵੱਖਵਾਦੀ ਨਹੀਂ ਕਹਿੰਦਾ। ਜਥੇਦਾਰ ਨੇ ਦੱਸਿਆ ਕਿ ਜਥੇਦਾਰ ਦਿਆਲ ਸਿੰਘ ਜੀ ਦੀ ਯਾਦ ’ਚ ਪਰਿਵਾਰ ਨੇ ਪਾਠ ਰਖਵਾਇਆ ਸੀ ਤੇ ਮੇਰੀ ਮੁਲਾਕਾਤ ਉੱਥੇ ਪ੍ਰਕਾਸ਼ ਸਿੰਘ ਬਾਦਲ ਨਾਲ ਹੋਈ ਸੀ ਅਤੇ ਉਨ੍ਹਾਂ ਨੇ ਉਸ ਸਮੇਂ ਬਹੁਤ ਖ਼ੂਬਸੂਰਤ ਗੱਲਾਂ ਕੀਤੀਆਂ ਸਨ।  ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਲੋਕਾਂ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ’ਤੇ ਡਟ ਕੇ ਪਹਿਰਾ ਦੇਣ ਦੀ ਲੋੜ ਹੈ।  ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਸਮਾਗਮ ਮੌਕੇ S7P3 ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਵੀ ਇਹੀ ਚਾਹੁੰਦੇ ਸਨ ਕਿ ਬੰਦੀ ਸਿੰਘ ਰਿਹਾਅ ਹੋਣ। ਅੱਜ ਗ੍ਰਹਿ ਮੰਤਰੀ ਸਾਹਮਣੇ ਹਨ ਤਾਂ ਇਸ ਲਈ ਉਹ ਇਹ ਮੁੱਦਾ ਚੁੱਕ ਰਹੇ ਹਨ, ਅੱਜ ਉਨ੍ਹਾਂ ਕੋਲ ਸਾਰੀ ਤਾਕਤ ਹੈ ਤਾਂ ਉਨ੍ਹਾਂ ਨੂੰ ਬੰਦੀ ਸਿੱਖਾਂ ਦੇ ਹੱਕ ਵਿਚ ਫ਼ੈਸਲਾ ਲੈਣਾ ਚਾਹੀਦਾ ਹੈ।

Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2024