ਅੰਮ੍ਰਿਤਸਰ-ਅਟਾਰੀ ਸਰਹੱਦ ’ਤੇ ਪੂਰੇ ਏਸ਼ੀਆ ਵਿਚ ਸਭ ਤੋਂ ਉਚਾ ਝੰਡਾ ਲਗਾਉਣ ਦਾ ਕੰਮ ਐਨ. ਐਚ. ਏ. ਆਈ. ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ| ਜਾਣਕਾਰੀ ਮੁਤਾਬਕ ਇਹ ਤਿਰੰਗਾ 418 ਫੁੱਟ ਉੱਚਾ ਮੰਨਿਆ ਜਾਵੇਗਾ| ਇਸ ਤੋਂ ਬਾਅਦ ਪਾਕਿਸਤਾਨ ਵਲੋਂ ਵੀ ਫਲੈਗ ਮਾਰਚ ਕਰਨ ਦੀ ਪੂਰੀ ਸੰਭਾਵਨਾ ਹੈ, ਕਿਉਂਕਿ ਜਦੋਂ 2017 ਵਿਚ ਜੇ. ਸੀ. ਪੀ. ਅਟਾਰੀ ਬਾਰਡਰ ’ਤੇ 360 ਫੁੱਟ ਉੱਚਾ ਤਿਰੰਗਾ ਲਗਾਇਆ ਗਿਆ ਸੀ| ਜਿਸ ਤੋਂ ਬਾਅਦ ਪਾਕਿਸਤਾਨ ਨੇ ਚੀਨ ਦੀ ਮਦਦ ਨਾਲ 400 ਫੁੱਟ ਉੱਚਾ ਝੰਡਾ ਲਗਾ ਦਿੱਤਾ ਸੀ, ਜਿਸ ਵਿਚ ਐਲੀਵੇਟਰ ਅਤੇ ਸੀ. ਸੀ. ਟੀ. ਵੀ. ਕੈਮਰੇ ਵੀ ਲਗਾਏ ਗਏ ਸਨ| ਹੁਣ ਫਿਰ ਤੋਂ 418 ਫੁੱਟ ਉੱਚਾ ਤਿਰੰਗਾ ਲਗਾਇਆ ਜਾ ਰਿਹਾ ਹੈ ਅਤੇ ਪਾਕਿਸਤਾਨ ਨੂੰ ਜਵਾਬ ਦਿੱਤਾ ਜਾ ਰਿਹਾ ਹੈ|