ਓਨਟਾਰੀਓ-ਓਨਟਾਰੀਓ ਵਿਚ ਹੈਲਥ ਰਿਫੋਰਮ ਬਿੱਲ ਪਾਸ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਲੰਮੇ ਇੰਤਜ਼ਾਰ ਨੂੰ ਖਤਮ ਕਰਦੇ ਹੋਏ ਹਸਪਤਾਲਾਂ ਵਿੱਚ ਓਨਟਾਰੀਓ ਨੇ ਹੈਲਥ-ਰਿਫੌਰਮ ਬਿੱਲ ਪਾਸ ਕੀਤਾ ਹੈ ਜੋ ਕਿ ਜਨਤਕ ਤੌਰ ਉੱਤੇ ਫੰਡ ਪ੍ਰਾਪਤ ਕੁੱਝ ਸਰਜਰੀਜ਼ ਤੇ ਹੋਰ ਪ੍ਰੋਸੀਜਰਜ਼ ਕਰਨ ਲਈ ਪ੍ਰਾਈਵੇਟ ਕਲੀਨਿਕਸ ਨੂੰ ਇਜਾਜ਼ਤ ਦੇਵੇਗਾ। ਕੈਟਾਰੈਕਟ ਸਰਜਰੀਜ਼ ਤੇ ਡਾਇਗਨੌਸਟਿਕ ਇਮੇਜਿੰਗ ਤੇ ਟੈਸਟਿੰਗ ਦੇ ਪਸਾਰ ਦੇ ਨਾਲ ਨਾਲ ਸਰਕਾਰ ਹਿੱਪ ਤੇ ਨੀਅ ਰਿਪਲੇਸਮੈਂਟ ਸਰਜਰੀਜ਼ ਲਈ ਬਿਲਕੁਲ ਨਵਾਂ ਸਿਸਟਮ ਲੈ ਕੇ ਆਉਣਾ ਚਾਹੁੰਦੀ ਹੈ। ਇਸ ਸਮੇਂ ਪ੍ਰੋਵਿੰਸ ਭਰ ਵਿੱਚ 900 ਦੇ ਨੇੜੇ ਤੇੜੇ ਪ੍ਰਾਈਵੇਟ ਕਲੀਨਿਕਸ ਹਨ ਤੇ ਇਨ੍ਹਾਂ ਵਿੱਚੋਂ ਬਹੁਤੇ ਡਾਇਗਨੌਸਟਿਕ ਇਮੇਜਿੰਗ ਤੇ ਟੈਸਟਿੰਗ ਕਰਦੇ ਹਨ। ਸਰਕਾਰ ਅਸਲ ਵਿੱਚ ਇਲਾਜ ਲਈ ਉਡੀਕ ਦੇ ਸਮੇਂ ਵਿੱਚ ਕਟੌਤੀ ਕਰਨਾ ਚਾਹੁੰਦੀ ਹੈ ਤੇ ਸਰਜਰੀਜ਼ ਦੇ ਬੈਕਲਾਗ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਇਸ ਸਮੇਂ 200,000 ਸਰਜਰੀਜ਼ ਪੈਂਡਿੰਗ ਹਨ। ਇਸ ਦੌਰਾਨ ਹਸਪਤਾਲਾਂ ਨੇ ਆਖਿਆ ਕਿ ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਦਾ ਸਟਾਫ ਪ੍ਰਾਈਵੇਟ ਕਲੀਨਿਕਸ ਵੱਲ ਸਿ?ਫਟ ਕਰ ਜਾਵੇਗਾ। ਇਸ ਨਵੇਂ ਬਿੱਲ ਦੀ ਵਿਰੋਧੀ ਧਿਰਾਂ ਤੇ ਹੈਲਥ ਕੇਅਰ ਵਰਕਰਜ਼ ਵੱਲੋਂ ਆਲੋਚਨਾ ਕੀਤੀ ਗਈ ਸੀ।